murder

ਜਲੰਧਰ ‘ਚ ਮਾਂ-ਧੀ ਦੇ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 17 ਅਕਤੂਬਰ 2023: ਜਲੰਧਰ ‘ਚ ਮਾਂ-ਧੀ ਦੇ ਕਤਲ (murder) ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਮਾਂ-ਧੀ ਦਾ ਕਤਲ ਅਮਰੀਕਾ ‘ਚ ਰਹਿ ਰਹੀ ਲੜਕੀ ਦੇ ਪਤੀ ਨੇ ਕਰਵਾਇਆ ਹੈ । ਐਸ.ਐਸ.ਪੀ. ਮੁਖਵਿੰਦਰ ਭੁੱਲਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਜਿਕਰਯੋਗ ਹੈ ਕਿ ਪਾਤਰਾ ਥਾਣਾ ਅਧੀਨ ਪੈਂਦੇ ਪਿੰਡ ਭੁਜੇਵਾਲ ਦੇ ਨੇੜਲੇ ਪਿੰਡ ਅਮਰ ਨਗਰ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਘਰ ਵਿੱਚ ਬੈਠੀ ਮਾਂ ਅਤੇ ਉਸ ਦੀ ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਮੁਖਵਿੰਦਰ ਸਿੰਘ ਭੁੱਲਰ, ਐਸਪੀਡੀ ਮਨਪ੍ਰੀਤ ਸਿੰਘ ਢਿੱਲੋਂ ਅਤੇ ਆਦਮਪੁਰ ਦੇ ਡੀਐਸਪੀ ਵਿਜੇ ਕੁਰਪਾਲ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦਾ ਕਤਲ (murder) ਕਰਨ ਤੋਂ ਬਾਅਦ ਹਮਲਾਵਰਾਂ ਨੇ ਉਸ ਦੇ ਸਰੀਰ ‘ਤੇ ਪੈਟਰੋਲ ਵੀ ਪਾ ਕੇ ਅੱਗ ਲਗਾ ਦਿੱਤੀ, ਜਦਕਿ ਉਸ ਦੀ ਬੇਟੀ ਦੂਜੇ ਕਮਰੇ ‘ਚ ਮ੍ਰਿਤਕ ਪਈ ਸੀ। ਬਜ਼ੁਰਗ ਔਰਤ ਦੀ ਪਛਾਣ ਰਣਜੀਤ ਕੌਰ ਪਤਨੀ ਜਗਤਾਰ ਸਿੰਘ ਅਤੇ ਉਸ ਦੀ ਲੜਕੀ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਮੋਹਨ ਵਾਲਾ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Scroll to Top