July 2, 2024 9:57 pm
Sri Lanka

ਭਾਰਤ ਵਲੋਂ 4 ਬਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਈਨ ਨਾਲ ਸ੍ਰੀਲੰਕਾ ਨੂੰ ਮਿਲੀ ਵੱਡੀ ਰਾਹਤ: ਸ਼੍ਰੀਲੰਕਾ

ਚੰਡੀਗੜ੍ਹ, 20 ਜਨਵਰੀ 2023: ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਸ਼੍ਰੀਲੰਕਾ (Sri Lanka) ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਸੰਬੋਧਨ ਵਿੱਚ ਕਿਹਾ ਕਿ ਕੋਲੰਬੋ ਆਉਣ ਦਾ ਮੇਰਾ ਮੁੱਖ ਉਦੇਸ਼ ਇਨ੍ਹਾਂ ਔਖੇ ਪਲਾਂ ਵਿੱਚ ਸ਼੍ਰੀਲੰਕਾ ਨਾਲ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਦੀ ਅਰਥਵਿਵਸਥਾ, ਖਾਸ ਕਰਕੇ ਊਰਜਾ, ਸੈਰ-ਸਪਾਟਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵੱਡੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ।

ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸੈਲਾਨੀ ਇੱਥੇ ਆ ਕੇ ਸ੍ਰੀਲੰਕਾ ਪ੍ਰਤੀ ਸਕਾਰਾਤਮਕ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਅਸੀਂ ਭਾਰਤੀ ਸੈਲਾਨੀਆਂ ਨੂੰ RuPay ਭੁਗਤਾਨ ਕਰਨ ਅਤੇ UPI ਸਿਸਟਮ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਕੇ ਇਸ ਵਿੱਚ ਸੁਧਾਰ ਕਰ ਸਕਦੇ ਹਾਂ।

ਇਸ ਦੇ ਨਾਲ ਹੀ ਸ਼੍ਰੀਲੰਕਾ (Sri Lanka) ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਜ਼ਰੂਰੀ ਵਸਤਾਂ ਦੀ ਦਰਾਮਦ ਲਈ ਭਾਰਤ ਤੋਂ 4 ਬਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਈਨ ਦੀ ਵੱਡੀ ਸਹਾਇਤਾ ਦੇ ਕਾਰਨ ਅਸੀਂ ਕੁਝ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਾਂ। ਇਸ ਵਿੱਤੀ ਸਹਾਇਤਾ ਲਈ ਸ੍ਰੀਲੰਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹੈ।