ਚੰਡੀਗੜ੍ਹ, 19 ਅਗਸਤ 2024: ਹਰਿਆਣਾ ਦੇ ਫਰੀਦਾਬਾਦ (Faridabad) ਜ਼ਿਲ੍ਹੇ ‘ਚ ਰੱਖੜੀ ਵਾਲੇ ਦਿਨ ਵੱਡੀ ਵਾਰਦਾਤ ਸਾਹਮਣੇ ਆਈ ਹੈ | ਆਦਰਸ਼ ਨਗਰ ਬੱਲਭਗੜ੍ਹ ਵਿਖੇ ਘਰ ਰੱਖੜੀ ਵਾਲੇ ਦਿਨ ਆਏ ਇੱਕ ਨੌਜਵਾਨ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ | ਘਟਨਾ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੀ ਜਾਨ ਚਲੀ ਗਈ | ਮ੍ਰਿਤਕ ਦੀ ਪਛਾਣ ਅਰੁਣ ਵਜੋਂ ਹੋਈ ਅਤੇ ਰੋਹਤਕ ‘ਚ ਆਰਕੀਟੈਕਟ ਦੀ ਪੜ੍ਹਾਈ ਕਰ ਰਿਹਾ ਸੀ |
ਮ੍ਰਿਤਕ ਅਰੁਣ ਦੇ ਪਿਓ ਕਰਨ ਸਿੰਘ ਗੌਤਮ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ‘ਚ ਮੌਜੂਦ ਨਹੀਂ ਸੀ, ਜਿਸ ਦੀ ਸੂਚਨਾ ਉਨ੍ਹਾਂ ਨੂੰ ਫੋਨ ‘ਤੇ ਮਿਲੀ ਤਾਂ ਉਹ ਤੁਰੰਤ ਘਰ ਆਏ ਅਤੇ ਅਰੁਣ ਨੂੰ ਹਸਪਤਾਲ ਪਹੁੰਚਾਇਆ। ਪਰ ਹਸਪਤਾਲ ਪਹੁੰਚਦਿਆਂ ਹੀ ਅਰੁਣ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ | ਬਦਮਾਸ਼ਾਂ ਨੇ ਨੌਜਵਾਨ ਦੇ ਛਾਤੀ ‘ਚ ਗੋਲੀ ਮਾਰੀ ਹੈ | ਘਟਨਾ ਤੋਂ ਬਾਅਦ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ, ਪੁਲਿਸ (Faridabad) ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।