July 9, 2024 1:54 am
Ministry of Sports

ਖੇਡ ਮੰਤਰਾਲੇ ਵੱਲੋਂ ਖਿਡਾਰੀਆਂ ਨੂੰ ਵੱਡਾ ਤੋਹਫਾ, 66 ਫੀਸਦੀ ਵਧਾਇਆ ਵਿਦੇਸ਼ੀ ਦੌਰਾ ਭੱਤਾ

ਚੰਡੀਗੜ੍ਹ, 16 ਜੂਨ 2023: ਭਾਰਤ ਦੇ ਯੁਵਕ ਭਲਾਈ ਅਤੇ ਖੇਡ ਮੰਤਰਾਲੇ (Ministry of Sports) ਨੇ ਦੇਸ਼ ਦੇ ਖਿਡਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਖੇਡ ਮੰਤਰਾਲੇ ਨੇ ਵਿਦੇਸ਼ੀ ਦੌਰਿਆਂ ‘ਤੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਖਰਚੇ ‘ਚ 66 ਫੀਸਦੀ ਦਾ ਵਾਧਾ ਕੀਤਾ ਹੈ। ਪਹਿਲਾਂ ਭਾਰਤੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਵਿਦੇਸ਼ੀ ਦੌਰਿਆਂ ‘ਤੇ ਰਹਿਣ ਅਤੇ ਖਾਣੇ ਲਈ ਪ੍ਰਤੀ ਦਿਨ 150 ਡਾਲਰ (12,288 ਰੁਪਏ) ਮਿਲਦੇ ਸਨ। ਹੁਣ ਇਸ ਵਿੱਚ 66 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਵਿਦੇਸ਼ੀ ਦੌਰਿਆਂ ‘ਤੇ ਜਾਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਾਇਕ ਸਟਾਫ ਨੂੰ ਹਰ ਰੋਜ਼ ਦੇ ਖਰਚੇ ਲਈ 250 ਡਾਲਰ (20,481 ਰੁਪਏ) ਮਿਲਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੇਡ ਮੰਤਰਾਲੇ (Ministry of Sports)  ਨੇ ਕਿਹਾ ਹੈ ਕਿ ਨਵੇਂ ਨਿਯਮਾਂ ਮੁਤਾਬਕ ਹੁਣ ਖਿਡਾਰੀ ਅਤੇ ਸਹਾਇਕ ਸਟਾਫ ਵਿਦੇਸ਼ੀ ਦੌਰਿਆਂ ‘ਤੇ ਹਰ ਰੋਜ਼ 250 ਡਾਲਰ ਤੱਕ ਖਰਚ ਕਰ ਸਕਣਗੇ। ਇਹ ਰਾਸ਼ੀ ਸਿਰਫ਼ ਉਨ੍ਹਾਂ ਖਿਡਾਰੀਆਂ ਅਤੇ ਸਪੋਰਟ ਸਟਾਫ਼ ਨੂੰ ਦਿੱਤੀ ਜਾਵੇਗੀ ਜੋ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਾਣਗੇ। ਖੇਡ ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਖੇਡ ਮੰਤਰਾਲੇ ਦੀ ਯੋਜਨਾ ਤਹਿਤ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕੜੀ ‘ਚ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਇਹ ਸਹੂਲਤ ਦਿੱਤੀ ਜਾਵੇਗੀ।

ਇਹ ਸਕੀਮ ਕ੍ਰਿਕਟ ਖਿਡਾਰੀਆਂ ਲਈ ਨਹੀਂ ਹੈ ਕਿਉਂਕਿ ਕ੍ਰਿਕਟ ਖਿਡਾਰੀਆਂ ਦਾ ਖਰਚਾ ਬੀ.ਸੀ.ਸੀ.ਆਈ. ਕ੍ਰਿਕਟ ਖਿਡਾਰੀ ਵਿਦੇਸ਼ੀ ਦੌਰਿਆਂ ‘ਤੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਜਾ ਸਕਦੇ ਹਨ ਅਤੇ ਇਸ ਦਾ ਖਰਚਾ ਵੀ ਬੀ.ਸੀ.ਸੀ.ਆਈ. ਚੁੱਕਦਾ ਹੈ | ਵਿਸ਼ਵ ਕੱਪ ‘ਚ ਵੀ ਭਾਰਤੀ ਟੀਮ ਦੇ ਖਿਡਾਰੀ ਆਪਣੇ ਪਰਿਵਾਰ ਨਾਲ ਵਿਦੇਸ਼ ਦੌਰੇ ‘ਤੇ ਜਾਂਦੇ ਹਨ। ਵਿਦੇਸ਼ੀ ਦੌਰਿਆਂ ‘ਤੇ ਕ੍ਰਿਕਟਰਾਂ ਦਾ ਰੋਜ਼ਾਨਾ ਖਰਚ 250 ਡਾਲਰ ਤੋਂ ਵੱਧ ਹੈ।