Shiromani Akali Dal

Punjab News: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪਿੰਡ ਦੁੱਲੋਵਾਲ ‘ਚ 70 ਪਰਿਵਾਰਾਂ ਨੇ ਪਾਰਟੀ ਛੱਡੀ

ਸਰਦੂਲਗੜ੍ਹ , 02 ਨਵੰਬਰ 2024: ਹਲਕਾ ਸਰਦੂਲਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਵੱਡਾ ਝਟਕਾ ਲੱਗਾ ਹੈ | ਹਲਕਾ ਸਰਦੂਲਗੜ੍ਹ ਦੇ ਪਿੰਡ ਦੁੱਲੋਵਾਲ ‘ਚ ਕਰੀਬ 70 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ | ਇਨ੍ਹਾਂ ਪਰਿਵਾਰਾਂ ‘ਚ ਅਕਾਲੀ ਦਲ ਦੇ ਵਰਕਰ ਵੀ ਸ਼ਾਮਲ ਹਨ | ਇਹ ਸਾਰੇ ਬਿਕਰਮ ਮੋਫਰ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਸੀ ਸ਼ਾਮਲ ਹੋਏ ਹਨ |

ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਮੋਫਰ ਨੇ ਕਿਹਾ ਕਿ ਅਕਾਲੀ ਦਲ (Shiromani Akali Dal) ਦਾ ਪੰਜਾਬ ਦੇ ‘ਚੋਂ ਸਫਾਇਆ ਹੋ ਗਿਆ ਹੈ, ਅੱਜ ਜਿਸ ਅਕਾਲੀ ਦਲ ਦਾ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਪਾਰਟੀ ਨੂੰ ਮਜਬੂਤ ਕਰਨ ਦੀ ਗੱਲ ਕਰ ਰਿਹਾ ਅੱਜ ਉਸਦੇ ਆਪਣੇ ਹਲਕੇ ‘ਚੋਂ ਹੀ ਅਕਾਲੀ ਦਲ ਨੂੰ ਛੱਡ ਕੇ ਲੋਕ ਕਾਂਗਰਸ ਪਾਰਟੀ ਦਾ ਹੱਥ ਫੜ ਰਹੇ ਹਨ |

Read more: Punjab Breaking: ਪੰਜਾਬ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ

ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ‘ਤੇ ਖਰੀ ਨਹੀਂ ਉੱਤਰੀ | ਉਹਨਾਂ ਕਿਹਾ ਕਿ ਅੱਜ ਮੰਡੀਆਂ ਦੇ ‘ਚ ਕਿਸਾਨ ਮਜ਼ਦੂਰ ਪਰੇਸ਼ਾਨ ਹਨ ਅਤੇ ਫਸਲ ਨਾ ਵਿਕਣ ਕਾਰਨ ਕਿਸਾਨ ਮੰਡੀਆਂ ਦੇ ‘ਚ ਬੈਠੇ ਰਹੇ ਅਤੇ ਆਪਣੇ ਪਰਿਵਾਰਾਂ ਦੇ ਨਾਲ ਦੀਵਾਲੀ ਨਹੀਂ ਮਨਾ ਸਕੇ |

ਉਹਨਾਂ ਕਿਹਾ ਕਿ ਅੱਜ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੰਡੀਆਂ ਦੇ ‘ਚ ਪਹੁੰਚ ਕੇ ਕਿਸਾਨਾਂ ਦੀ ਸਮੱਸਿਆ ਨਹੀਂ ਸੁਣ ਰਿਹਾ | ਜਿਸ ਕਾਰਨ ਅੱਜ ਕਿਸਾਨ ਸੜਕਾਂ ਤੇ ਆਪਣੀ ਫਸਲ ਵੇਚਣ ਦੇ ਲਈ ਧਰਨੇ ਦੇਣ ਲਈ ਮਜਬੂਰ ਹਨ | ਉਹਨਾਂ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਕਈ ਪਿੰਡ ਹੋਰ ਵੀ ਅਗਲੇ ਦਿਨਾਂ ‘ਚ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਦੇ ‘ਚ ਸਮੂਲੀਅਤ ਕਰਨ ਜਾ ਰਹੇ ਹਨ।

Scroll to Top