ਟੀਮ ਇੰਡੀਆ ਖ਼ਿਲਾਫ ਮੁਕਾਬਲੇ ਤੋਂ ਪਹਿਲਾ ਪਾਕਿਸਤਾਨ ਨੂੰ ਵੱਡਾ ਝਟਕਾ, ਟੀਮ ਦਾ ਧਾਕੜ ਗੇਂਦਬਾਜ ਟੂਰਨਾਮੈਂਟ ਤੋਂ ਬਾਹਰ

Shahnawaz Dahani

ਚੰਡੀਗੜ੍ਹ 03 ਸਤੰਬਰ 2022: (Asia Cup 2022 IND vs PAK) ਟੀਮ ਇੰਡੀਆ ਖ਼ਿਲਾਫ ਮੈਚ ਤੋਂ ਠੀਕ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ (Shahnawaz Dahani) ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। 4 ਸਤੰਬਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ‘ਚ ਦੂਜੀ ਵਾਰ ਖੇਡਿਆ ਜਾਣਾ ਹੈ ।

ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਸ਼ਨੀਵਾਰ 3 ਸਤੰਬਰ ਨੂੰ ਇੱਕ ਅਪਡੇਟ ਵਿੱਚ ਕਿਹਾ ਕਿ ਦਹਾਨੀ ਭਾਰਤ ਦੇ ਖਿਲਾਫ ਐਤਵਾਰ ਨੂੰ ਹੋਣ ਵਾਲੇ ਮੈਚ ‘ਚ ਨਹੀਂ ਖੇਡਣਗੇ, ਪਰ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਉਸਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਖ਼ਿਲਾਫ ਗੇਂਦਬਾਜ਼ੀ ਕਰਦੇ ਹੋਏ ਉਸਨੂੰ ਇਹ ਸੱਟ ਲੱਗੀ ਸੀ।

shahnawaz dahani

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।