July 7, 2024 6:27 am
Kapurthala

ਮੋਗਾ ‘ਚ ਆਪਣੇ ਪਿਓ ਨਾਲ ਜਾ ਰਹੇ 5 ਸਾਲਾ ਬੱਚੇ ਨੂੰ ਕਾਰ ਨੇ ਮਾਰੀ ਟੱਕਰ, ਪੁਲਿਸ ਵੱਲੋਂ ਪਰਚਾ ਦਰਜ

ਚੰਡੀਗੜ੍ਹ,11 ਜੂਨ 2024: ਮੋਗਾ ਜ਼ਿਲ੍ਹੇ ਵਿੱਚ ਆਪਣੇ ਪਿਓ ਨਾਲ ਪਿੰਡ ਦਾਰਾਪੁਰ ਜਾ ਰਹੇ ਪੰਜ ਸਾਲਾ ਬੱਚੇ ਦੀ ਕਾਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਹਾਦਸੇ (accident) ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦਾਰਾਪੁਰ ਦੇ ਰਹਿਣ ਵਾਲੇ ਕਮਲੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਬੱਚੇ ਨਾਲ ਦਾਰਾਪੁਰ ‘ਚ ਸੜਕ ‘ਤੇ ਪੈਦਲ ਘਰ ਜਾ ਰਿਹਾ ਸੀ।

ਇਸ ਦੌਰਾਨ ਮੋਗਾ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਦੇ 5 ਸਾਲਾ ਪੁੱਤਰ ਮੋਹਿਤ ਨੂੰ ਟੱਕਰ (accident) ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਮਲੇਸ਼ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।