School Van

ਬਠਿੰਡਾ ‘ਚ ਚੱਲਦੀ ਸਕੂਲ ਵੈਨ ਤੋਂ ਡਿੱਗੀ ਤੀਜੀ ਜਮਾਤ ਦੀ ਵਿਦਿਆਰਥਣ, ਘਟਨਾ CCTV ਕੈਮਰੇ ‘ਚ ਕੈਦ

ਚੰਡੀਗੜ੍ਹ,10 ਫਰਵਰੀ 2023: ਪੰਜਾਬ ਦੇ ਬਠਿੰਡਾ (Bathinda) ਵਿੱਚ ਚੱਲਦੀ ਸਕੂਲ ਵੈਨ (School Van) ਤੋਂ ਇੱਕ ਬੱਚੀ ਡਿੱਗ ਗਈ। ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਜਿਸਦੇ ਚੱਲਦੇ ਵੱਡਾ ਹਾਦਸਾ ਹੁੰਦਿਆਂ ਟਲ ਗਿਆ | ਡਿੱਗਣ ਵਾਲੀ ਬੱਚੀ ਤੀਜੀ ਜਮਾਤ ‘ਚ ਪੜ੍ਹਦੀ ਹੈ | ਹੇਠਾਂ ਡਿੱਗਣ ਕਾਰਨ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਸਕੂਲ ਨੇ ਸਪੱਸ਼ਟ ਕੀਤਾ ਕਿ ਹਾਦਸਾ ਅਣਜਾਣੇ ਵਿਚ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਪਿੰਡ ਕੋਠਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਇੱਕ ਬੱਚੀ ਸੜਕ ‘ਤੇ ਡਿੱਗ ਗਈ।

ਲੜਕੀ ਦੇ ਡਿੱਗਣ ਦੇ ਬਾਵਜੂਦ ਡਰਾਈਵਰ ਵੈਨ ਚਲਾਉਂਦਾ ਰਿਹਾ। ਇਸ ਦੌਰਾਨ ਸੜਕ ‘ਤੇ ਡਿੱਗੀ ਲੜਕੀ ਖੁਦ ਹੀ ਉੱਠ ਕੇ ਵੈਨ ਦੇ ਪਿੱਛੇ ਭੱਜੀ। ਉਸ ਨੂੰ ਦੌੜਦਾ ਦੇਖ ਕੇ ਵੈਨ (School Van) ‘ਚ ਬੈਠੇ ਬੱਚਿਆਂ ਨੇ ਡਰਾਈਵਰ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਨੇ ਵੈਨ ਨੂੰ ਰੋਕਿਆ ਅਤੇ ਫਿਰ ਉਸ ਨੂੰ ਬੈਠਾਇਆ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਬੱਚਿਆਂ ਦੇ ਬੈਠਣ ਦੀ ਸਮਰੱਥਾ 7 ਤੋਂ 8 ਹੈ ਪਰ ਡਰਾਈਵਰ ਨੇ ਇਸ ਵਿੱਚ 10 ਤੋਂ ਵੱਧ ਬੱਚੇ ਬਿਠਾਏ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਡਰਾਈਵਰ ਤੋਂ ਇਲਾਵਾ ਕੋਈ ਹੋਰ ਮੁਲਾਜ਼ਮ ਨਹੀਂ ਸੀ। ਹਾਲਾਂਕਿ, ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਬੱਸ ਵਿੱਚ ਡਰਾਈਵਰ ਤੋਂ ਇਲਾਵਾ ਇੱਕ ਅਟੈਂਡੈਂਟ ਵੀ ਹੋਣਾ ਲਾਜ਼ਮੀ ਹੈ।

 

Scroll to Top