July 2, 2024 8:37 pm
Patran

ਪਾਤੜਾਂ ‘ਚ 26 ਸਾਲਾ ਨੌਜਵਾਨ ਦਾ ਕਤਲ ਕਰਕੇ ਖੇਤਾਂ ‘ਚ ਸੁੱਟੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 19 ਜਨਵਰੀ 2024: ਪਟਿਆਲਾ ਦੇ ਪਾਤੜਾਂ (Patran) ‘ਚ 26 ਸਾਲਾ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖੇਤਾਂ ‘ਚ ਸੁੱਟ ਦਿੱਤੀ ਗਈ । ਖੇਤਾਂ ਵਿੱਚ ਪਈ ਇਸ ਲਾਸ਼ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ । ਪੁਲਿਸ ਨੇ ਇਸ ਲਾਸ਼ ਨੂੰ ਬਰਾਮਦ ਕਰਕੇ ਇਸ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ ਹੈ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਅਨਿਕੇਤ ਵਜੋਂ ਹੋਈ ਹੈ, ਜੋ ਪਿੰਡ ਡੰਗਰਾਹਾ ਥਾਣਾ ਮਹਿਸੀ ਜ਼ਿਲ੍ਹਾ ਮੋਤੀਹਾਰੀ ਬਿਹਾਰ ਦਾ ਰਹਿਣ ਵਾਲਾ ਸੀ।

ਇਸ ਮਾਮਲੇ ‘ਚ ਅਨਿਕੇਤ ਦੇ ਚਚੇਰੇ ਭਰਾ ਉੱਜਵਲ ਕੁਮਾਰ ਦੇ ਬਿਆਨਾਂ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਉੱਜਵਲ ਕੁਮਾਰ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਸ਼ਰਾਬ ਦੇ ਠੇਕੇਦਾਰ ਕੋਲ ਸੇਲਜ਼ਮੈਨ ਦਾ ਕੰਮ ਕਰਦਾ ਸੀ। ਉਸ ਦੀ ਡਿਊਟੀ ਸੰਗਰੂਰ ਕੈਂਚੀਆਂ ਰੋਡ ਪਾਤੜਾਂ (Patran) ਵਿਖੇ ਹੈ।

18 ਜਨਵਰੀ ਨੂੰ ਦੁਪਹਿਰ 12 ਵਜੇ ਸ਼ਰਾਬ ਦੇ ਠੇਕੇਦਾਰ ਗੁਰਮੁੱਖ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦੇ ਚਚੇਰੇ ਭਰਾ ਅਨਿਕੇਤ ਦੀ ਲਾਸ਼ ਸ਼ਰਾਬ ਦੇ ਠੇਕੇ ਦੇ ਪਿੱਛੇ ਖੇਤਾਂ ਵਿਚ ਪਈ ਹੈ, ਜਿਸ ਨੂੰ ਆਵਾਰਾ ਕੁੱਤਿਆਂ ਨੇ ਕੁਝ ਹਿੱਸਾ ਨੋਚ-ਨੋਚ ਖਾ ਲਿਆ ਹੈ। ਥਾਣਾ ਪਾਤੜਾਂ ਦੇ ਐਸਐਚਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।