July 2, 2024 9:42 pm
Shahkot

ਸ਼ਾਹਕੋਟ ‘ਚ ਸਮਾਨ ਲੈਣ ਗਿਆ 24 ਸਾਲਾ ਨੌਜਵਾਨ ਸਤਲੁਜ ਦੇ ਪਾਣੀ ’ਚ ਰੁੜ੍ਹਿਆ

ਜਲੰਧਰ, 11 ਜੁਲਾਈ 2023: ਸ਼ਾਹਕੋਟ (Shahkot) ਦੇ ਇਲਾਕੇ ਵਿੱਚ ਪਿੰਡ ਮੁੰਡੀ ਚੋਲਿਆਂ ਦਾ 24 ਸਾਲਾ ਅਰਸ਼ਦੀਪ ਵੱਧ ਰਹੇ ਪਾਣੀ ਕਾਰਨ ਮੰਡਾਲਾ ਦੇ ਨੇੜੇ ਰਾਤ 12 ਵਜੇ ਡੁੱਬ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਇੱਕ ਪਿੰਡ ਤੋਂ ਦੂਜੇ ਪਿੰਡ ਸਮਾਨ ਲੈਣ ਜਾ ਰਿਹਾ ਸੀ, ਜਦੋਂ ਸਮਾਨ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਸਤਲੁਜ ‘ਤੇ ਬਣੇ ਪੁੱਲ ‘ਤੇ ਪਾਣੀ ਦਾ ਜ਼ਿਆਦਾ ਵਹਾਅ ਕਾਰਨ ਵਿੱਚ ਰੁੜ ਗਿਆ | ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਪਾਣੀ ਵਿੱਚ ਰੁੜ ਗਿਆ, ਲੋਕਾਂ ਨੇ ਮੋਟਰਸਾਈਕਲ ਤਾਂ ਕੱਢ ਲਿਆ ਗਿਆ ਪਰ ਅਰਸ਼ਦੀਪ ਦਾ ਕੋਈ ਪਤਾ ਨਈਂ ਲੱਗ ਸਕਿਆ ਅਤੇ ਲੜਕੇ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ।