Punjab: ਅੰਮ੍ਰਿਤਸਰ ‘ਚ 22 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ, ਲਿਖਿਆ Suicide ਨੋਟ

15 ਸਤੰਬਰ 2024: ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ 22 ਸਾਲਾਂ ਨੌਜਵਾਨ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ,ਉਥੇ ਹੀ ਇਸ ਨੌਜਵਾਨ ਵੱਲੋਂ ਪਹਿਲਾਂ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪੋਸਟ ਕੀਤੀ ਗਈ ਅਤੇ ਆਪਣੀ ਖੁਦਕੁਸ਼ੀ ਦੇ ਕਾਰਨ ਦੱਸੇ ਗਏ ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਵੱਲੋਂ ਬੇਸ਼ੱਕ ਦੋਸ਼ੀਆਂ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਹੱਥ ਅਜੇ ਵੀ ਉਹਨਾਂ ਦੇ ਖਾਲੀ ਹਨ ਉਥੇ ਹੀ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਬੱਚੇ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਅਤੇ ਹੋ ਸਕਿਆ ਤੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।

ਉਥੇ ਹੀ ਨੌਜਵਾਨ ਦੋਵਾਂ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਉੱਥੇ ਹੀ ਮ੍ਰਿਤਕ ਦੇ ਭੈਣਾਂ ਨੇ ਅਤੇ ਉਸਦੀ ਮਾਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਉੱਪਰ ਉਸਦੇ ਦੁਕਾਨ ਦੇ ਮਾਲਕ ਵੱਲੋਂ ਇੰਨਾ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਸ ਨੂੰ ਆਖਿਰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ, ਉਸਦੀ ਭੈਣ ਦੇ ਮੁਤਾਬਿਕ ਉਸ ਦੁਕਾਨਦਾਰ ਵੱਲੋਂ ਉਸ ਦੀ ਵੀਡੀਓ ਵੀ ਬਣਾਈਆ ਗਈਆਂ, ਜਿਸ ਵਿੱਚ ਉਸਨੂੰ ਨੰਗੇ ਕਰਕੇ ਕੁੱਟਿਆ ਗਿਆ ਸੀ। ਉਸਨੇ ਕਿਹਾ ਕਿ ਉਸ ਨੂੰ ਇਥੋਂ ਤੱਕ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਨੂੰ ਸਾਰੇ ਦੁਕਾਨਦਾਰਾਂ ਸਾਹਮਣੇ ਬਦਨਾਮ ਕਰਨ ਲਈ ਉਸ ਤੋਂ ਚੋਰ ਤੱਕ ਕਿਹਾ ਗਿਆ, ਲੇਕਿਨ ਉਸਦੇ ਮਾਲਕ ਵੱਲੋਂ ਉਸ ਨੂੰ ਬਹੁਤ ਜਿਆਦਾ ਪਰੇਸ਼ਾਨ ਕੀਤਾ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਜੀਵਨ ਲੀਲਾ ਸਮਾਪਤ ਕਰ ਖ਼ਤਮ ਕੀਤੀ ਗਈ |

ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਭੰਗੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਬਣਦੀ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਦੇ ਦੌਰਾਨ ਮੁਲਜਮ ਘਰੋਂ ਗਾਇਬ ਹਨ ਅਤੇ ਜਦੋਂ ਵੀ ਉਹ ਗ੍ਰਿਫ਼ਤਾਰ ਹੋਣਗੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ|

(ਅੰਮ੍ਰਿਤਸਰ ਰਿਪੋਰਟਰ: ਮੁਕੇਸ਼ ਮਹਿਰਾ)

Scroll to Top