3 ਨਵੰਬਰ 2024: ਲੁਧਿਆਣਾ (ludhiana) ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੀ ਜਿਥੇ 21 ਸਾਲਾਂ ਕੁੜੀ ਦੀ ਭੇਤਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ| ਦੱਸ ਦੇਈਏ ਕਿ ਇਹ ਕੁੜੀ ਅਬਦੁੱਲਾ ਇਲਾਕੇ ਦੇ ਵਿਚ ਪਰਿਵਾਰ ਦੇ ਨਾਲ ਰਹਿੰਦੀ ਸੀ, ਤਾਂ ਪਰਿਵਾਰ ਦੇ ਵਲੋਂ ਗੁਆਂਢੀ ਤੇ ਕਤਲ(murder) ਦੇ ਇਲਜ਼ਾਮ ਲਗਾਏ ਜਾ ਰਹੇ ਹਨ| ਦੱਸ ਦੇਈਏ ਕਿ 45 ਸਾਲ ਦੇ ਸ਼ਖ਼ਸ ਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ| ਉਥੇ ਹੀ ਇਹ ਸੂਚਨਾ ਮਿਲੀ ਹੈ ਕਿ ਵਾਰਦਾਤ ਇਤੋ ਬਾਅਦ ਗੁਆਂਢੀ ਫ਼ਰਾਰ ਹੈ|ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ| ਦੱਸ ਦੇਈਏ ਕਿ ਪੁਲਿਸ(police) ਦੇ ਵਲੋਂ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਜਨਵਰੀ 19, 2025 4:28 ਪੂਃ ਦੁਃ