July 8, 2024 5:03 pm
Ghabdan Village

ਸੰਗਰੂਰ ਦੇ ਪਿੰਡ ਘਾਬਦਾਂ ‘ਚ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਸਾਲਾ ਬੱਚੇ ਦੀ ਮੌਤ

ਸੰਗਰੂਰ, 20 ਅਪ੍ਰੈਲ 2023: ਸੰਗਰੂਰ-ਨੇੜਲੇ ਪਿੰਡ ਘਾਬਦਾਂ (Ghabdan) ਵਿਖੇ ਟਰੈਕਟਰ-ਟਰਾਲੀ ਦੀ ਹੇਠਾਂ ‘ਚ ਆਉਣ ਕਾਰਨ 2 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਦਾਦਾ ਭੋਲਾ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਲਾਡੀ ਲਿੰਕ ਰੋਡ ’ਤੇ ਵਾਪਰੀ ਹੈ ।

ਘਰ ‘ਚ ਖੇਡਦੇ ਹੋਏ ਅਚਾਨਕ ਬੱਚਾ ਘਰ ਤੋਂ ਬਾਹਰ ਗਲੀ ‘ਚ ਚਲਾ ਗਿਆ ਅਤੇ ਇਸੇ ਦੌਰਾਨ ਸੜਕ ‘ਤੇ ਤੂੜੀ ਭਰਨ ਲਈ ਜਾ ਰਹੇ ਟਰੈਕਟਰ-ਟਰਾਲੀ ਦੇ ਟਾਇਰਾਂ ਹੇਠਾਂ ਆ ਗਿਆ। ਘਟਨਾ ‘ਚ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ । ਬੱਚੇ ਦਾ ਭਲਕੇ 21 ਤਾਰੀਖ਼ ਨੂੰ ਜਨਮ ਦਿਨ ਸੀ |