ਮਲੌਟ, 20 ਅਪ੍ਰੈਲ 2023: ਮਲੌਟ ਦੇ ਨਜ਼ਦੀਕ ਪਿੰਡ ਈਨਾਖੇੜਾ ਦੇ ਕਰੀਬ 17 ਸਾਲ ਦੇ ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਟ ਬਾਲ ਦੀ ਤਿਆਰੀ ਕਰ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਪਿੰਡ ਦੇ ਵਿੱਚ ਬਣੇ ਇਕ ਟਰੈਕ ‘ਤੇ ਦੌੜ ਲਗਾਉਦੇ ਸਮੇਂ ਅਚਾਨਕ ਹਾਰਟ ਅਟੈਕ ਕਾਰਨ ਮੌਤ ਹੋ ਗਈ | ਇਸ ਘਟਨਾ ਨਾਲ ਪੂਰੇ ਹਲਕੇ ਦੇ ਨਾਲ-ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ।
ਮ੍ਰਿਤਕ ਗੁਰਤੇਜ ਸਿੰਘ ਜੋ ਸ਼ੁਰੂ ਤੋਂ ਹੀ ਖੇਡਾਂ ਵਿਚ ਰੁਚੀ ਰੱਖਦਾ ਸੀ, ਜਿਸ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿਚੋਂ ਅਲੱਗ-ਅਲੱਗ ਜ਼ਿਲ੍ਹਿਆਂ ਅਤੇ ਦੂਜੇ ਸੂਬਿਆਂ ਵਿਚੋਂ ਕਾਫੀ ਟਰਾਫੀਆਂ ਅਤੇ ਮੈਡਲ ਜਿੱਤੇ ਸਨ, ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਜਦੋਂ ਇਹ ਉਭਰਦਾ ਖਿਡਾਰੀ ਨੈਸ਼ਨਲ ਖੇਡਾਂ ਲਈ ਤਿਆਰੀ ਲਈ ਪਿੰਡ ਦੇ ਟਰੈਕ ‘ਤੇ ਦੌੜ ਲਗਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਅਟੈਕ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ, ਖਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਲੜਕੇ ਦੇ ਪਿਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਦੁੱਖ ਪ੍ਰਗਟ ਕਰਦੇ ਕਿਹਾ ਕਿ ਉਨ੍ਹਾਂ ਦਾ ਹੋਣਹਾਰ ਬੇਟਾ ਕਾਨਵੈਂਟ ਸਕੂਲ ਵਿਚ ਪੜਦਾ ਸੀ ਅਤੇ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਕਾਫੀ ਦਿਲਚਸਪੀ ਰੱਖਦਾ ਸੀ | ਜਿਸ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿਚੋਂ ਅਨੇਕਾਂ ਮੈਡਲ ਪ੍ਰਾਪਤ ਕੀਤੇ ਸਨ, ਹੁਣ ਨੈਸ਼ਨਲ ਖੇਡਾਂ ਦੀ ਤਿਆਰੀ ਕਰ ਰਿਹਾ ਸੀ, ਸ਼ਾਮ ਨੂੰ ਜਦੋਂ ਇਹ ਦੌੜ ਲਗਾ ਰਿਹਾ ਸੀ ਤਾਂ ਇਸ ਦੀ ਅਚਾਨਕ ਤਬੀਅਤ ਵਿਗਾੜ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਉਹ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ ।
ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਇਸ ਲੜਕੇ ‘ਤੇ ਸਾਰੇ ਪਿੰਡ ਨੂੰ ਫ਼ਕਰ ਸੀ | ਜਿਸ ਨੇ ਖੇਡਾਂ ਵਿਚ ਅਨੇਕਾਂ ਮੈਡਲ ਟ੍ਰਾਫ਼ੀਆ ਹਾਸਲ ਕੀਤੀਆਂ ਸਨ, ਇਹ ਇਕ ਗਰੀਬ ਪਰਿਵਾਰ ਵਿਚੋਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅੱਜ ਉਣਾ ਦਾ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਘਾਟਾ ਪਿਆ ਹੈ | ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ ਆਰਥਕ ਮਦਦ ਕੀਤੀ ਜਾਵੇ।