ਗੁਜਰਾਤ ‘ਚ ਖੁੱਲ੍ਹੇ ਬੋਰਵੈੱਲ ਡਿੱਗੀ 12 ਸਾਲ ਦੀ ਬੱਚੀ ਨੂੰ ਜਵਾਨਾਂ ਨੇ ਸੁਰੱਖਿਅਤ ਬਾਹਰ ਕੱਢਿਆ

ਖੁੱਲ੍ਹੇ ਬੋਰਵੈੱਲ

ਚੰਡੀਗੜ੍ਹ 29 ਜੁਲਾਈ 2022: ਦੇਸ਼ ‘ਚ ਬੋਰਵੈੱਲ ‘ਚ ਬੱਚਿਆਂ ਦੇ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਸੁਰੇਂਦਰਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ 12 ਸਾਲ ਦੀ ਬੱਚੀ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ। ਉਹ ਕਰੀਬ 60 ਫੁੱਟ ਦੀ ਡੂੰਘਾਈ ‘ਚ ਫਸ ਗਈ ਸੀ। ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਫੌਜ ਦੇ ਜਵਾਨਾਂ ਨੇ ਉਸ ਨੂੰ ਪੰਜ ਘੰਟੇ ‘ਚ ਸੁਰੱਖਿਅਤ ਬਾਹਰ ਕੱਢ ਲਿਆ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ 7.30 ਵਜੇ ਗਜਨਵਾਵ ਪਿੰਡ ਵਿੱਚ ਵਾਪਰੀ। ਫੌਜ ਦੇ ਜਵਾਨਾਂ ਦੀ ਮਦਦ ਨਾਲ ਬੱਚੀ ਨੂੰ ਬਚਾਉਣ ‘ਚ ਸਫਲਤਾ ਮਿਲੀ। ਧਰਾਂਗਧਾਰਾ ਤਾਲੁਕਾ ਦੇ ਮਾਲ ਅਧਿਕਾਰੀ ਸ਼ੋਭਨਾ ਫਲਦੂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਬੱਚੀ ਨੂੰ ਬਚਾਇਆ। ਜਾਣਕਾਰੀ ਅਨੁਸਾਰ ਲੜਕੀ ਪ੍ਰਵਾਸੀ ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਸੁਰੱਖਿਅਤ ਬਚਾਈ ਗਈ ਲੜਕੀ ਦਾ ਨਾਂ ਮਨੀਸ਼ਾ ਹੈ। ਜਿਸ ਬੋਰਵੈੱਲ ‘ਚ ਉਹ ਡਿੱਗੀ ਸੀ, ਉਹ 500 ਤੋਂ 700 ਫੁੱਟ ਡੂੰਘਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।