Torcher

12 ਸਾਲਾ ਬੱਚੀ ਨਾਲ ਗਰਮ ਤਵੇ ਅਤੇ ਸਿਗਰਟ ਨਾਲ ਤਸ਼ੱਦਦ, ਜੋੜੇ ਨੇ ਚਾਰ ਦਿਨ ਘਰ ‘ਚ ਰੱਖੀ ਬੰਦ

ਚੰਡੀਗੜ੍ਹ, 02 ਸਤੰਬਰ 2023: ਨਾਗਪੁਰ ‘ਚ ਇਕ ਜੋੜੇ ਵੱਲੋਂ ਆਪਣੇ ਘਰ ‘ਚ ਕੰਮ ਕਰਦੀ 12 ਸਾਲਾ ਬੱਚੀ ‘ਤੇ ਗਰਮ ਤਵੇ, ਚਾਕੂ ਅਤੇ ਸਿਗਰਟ ਨਾਲ ਤਸ਼ੱਦਦ (Torcher) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਉਕਤ ਬੱਚੀ ਨੂੰ ਘਰ ਵਿੱਚ ਇਕੱਲੀ ਛੱਡ ਕੇ ਚਾਰ ਦਿਨਾਂ ਲਈ ਬੈਂਗਲੁਰੂ ਚਲੇ ਗਏ। ਇਹ ਦੋਵੇਂ ਨਾਗਪੁਰ ਦੀ ਅਥਰਵ ਨਗਰੀ ਸੁਸਾਇਟੀ ‘ਚ ਰਹਿੰਦੇ ਹਨ। ਸਮਾਜ ਸੇਵੀ ਅਤੇ ਕੈਲਾਸ਼ ਸਤਿਆਰਥੀ ਚਿਲਡਰਨਜ਼ ਫਾਊਂਡੇਸ਼ਨ ਨਾਲ ਜੁੜੀ ਸ਼ੀਤਲ ਪਾਟਿਲ ਨੇ ਦੱਸਿਆ ਕਿ ਕੋਈ ਗਲਤੀ ਕਰਨ ‘ਤੇ ਉਹ ਬੱਚੀ ਨੂੰ ਸਿਗਰਟ ਜਾਂ ਗਰਮ ਤਵੇ ਨਾਲ ਨਿਸ਼ਾਨ ਲਗਾ ਦਿੰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਜੋੜਾ ਬੈਂਗਲੁਰੂ ਵਿੱਚ ਸੀ । ਫਿਰ ਜਦੋਂ ਬਿਜਲੀ ਚਲੀ ਗਈ ਤਾਂ ਬੱਚੀ ਨੇ ਖਿੜਕੀ ਤੋਂ ਮੱਦਦ ਲਈ ਅਵਾਜ਼ਾਂ ਲਗਾਈਆਂ । ਅਵਾਜ਼ਾਂ ਸੁਣ ਕੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਇਆ। ਜਦੋਂ ਗੁਆਂਢੀ ਅੰਦਰ ਆਏ ਤਾਂ ਬੱਚੀ ਸਦਮੇ ‘ਚ ਸੀ। ਲੜਕੀ ਦੇ ਸਾਰੇ ਸਰੀਰ ‘ਤੇ ਸਾੜ ਦੇ ਨਿਸ਼ਾਨ ਸਨ।

ਗੁਆਂਢੀਆਂ ਅਨੁਸਾਰ ਉਕਤ ਜੋੜੇ ਨੇ ਬਿਜਲੀ ਦਾ ਬਿੱਲ ਨਹੀਂ ਭਰਿਆ ਸੀ। ਬਿਜਲੀ ਗੁੱਲ ਹੋਣ ਕਾਰਨ ਬੱਚੀ ਨੂੰ ਹਨੇਰੇ ‘ਚ ਰਹਿਣਾ ਪਿਆ ਤੇ ਉਹ ਬਰੈਡ ਖਾ ਕੇ ਹੀ ਗੁਜ਼ਾਰਾ ਕਰ ਰਹੀ ਸੀ। ਪੁਲਿਸ ਅਧਿਕਾਰੀ ਵਿਕਰਾਂਤ ਸੰਗਨੇ ਨੇ ਦੱਸਿਆ ਕਿ ਬੱਚੀ ਦੀ ਮੈਡੀਕਲ ਜਾਂਚ ਵਿੱਚ ਤਸ਼ੱਦਦ (Torcher) ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।ਨਾਗਪੁਰ ਪੁਲਿਸ ਨੇ ਬੈਂਗਲੁਰੂ ਪੁਲਿਸ ਨਾਲ ਸੰਪਰਕ ਕੀਤਾ। ਬੈਂਗਲੁਰੂ ਪੁਲਿਸ ਨੇ ਦੋਵਾਂ ਨੂੰ ਫੜ ਕੇ ਨਾਗਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਜੋੜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੱਚੀ ਨੂੰ ਬੇਂਗਲੁਰੂ ਤੋਂ ਨਾਗਪੁਰ ਲਿਆਉਣ ਤੋਂ ਪਹਿਲਾਂ ਜੋੜੇ ਨੇ ਬੱਚੀ ਦੇ ਮਾਤਾ-ਪਿਤਾ ਨਾਲ ਉਸ ਦੀ ਪੜ੍ਹਾਈ ਅਤੇ ਦੇਖਭਾਲ ਦਾ ਵਾਅਦਾ ਕੀਤਾ ਸੀ। ਬੱਚੀ ਦੇ ਸਰੀਰ ‘ਤੇ ਸੱਟ ਅਤੇ ਸਾੜ ਦੇ ਨਿਸ਼ਾਨ ਹਨ। ਉਸਦਾ ਇਲਾਜ ਅਜੇ ਵੀ ਚੱਲ ਰਿਹਾ ਹੈ।

Scroll to Top