June 30, 2024 3:44 am
Amritsar

ਅੰਮ੍ਰਿਤਸਰ ‘ਚ 12 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਵਲੋਂ FIR ਦਰਜ

ਅੰਮ੍ਰਿਤਸਰ, 27 ਮਈ 2023: ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਇੱਥੇ ਇੱਕ 12 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ | ਇਸ ਮਾਮਲੇ ਵਿਚ ਲੜਕੀ ਦੇ ਪਿਤਾ ਨੇ ਜਬਰ ਜਨਾਹ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ ਨਾਲ ਹੀ ਇਕ NGO ਬੱਚੀ ਦੀ ਮੱਦਦ ਲਈ ਅੱਗੇ ਆਈ ਹੈ | ਹਿੰਦੀ ਏਕਤਾ ਸਮਾਜ ਸੇਵੀ ਸੰਸਥਾ ਬੱਚੀ ਦੀ ਮੱਦਦ ਲਈ ਅੱਗੇ ਆਈ ਹੈ |

ਇਸ ਸਬੰਧ ਵਿਚ ਸੰਸਥਾ ਦੇ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ਰੂਰਤਮੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਮੁਹੱਈਆ ਕਰਵਾਉਣ ਲਈ ਪਹੁੰਚੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਛੋਟੀ ਬੱਚੀ, ਜਿਸ ਦੇ ਹੱਥ ਵਿੱਚ ਇੱਕ ਨਵਜੰਮਿਆ ਬੱਚਾ ਵੀ ਹੈ ਅਤੇ ਬੱਚੇ ਦੀ ਹਾਲਤ ਨਾਜ਼ੁਕ ਹੈ |

ਜਦੋਂ ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਦੇ ਪਰਿਵਾਰ ਵੱਲੋਂ ਕਿਸੇ ਵੀ ਤਰੀਕੇ ਦੀ ਗੱਲਬਾਤ ਐਨਜੀਓ ਨਾਲ ਨਹੀਂ ਕੀਤੀ ਗਈ ਅੱਧ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਤੋਂ ਪਤਾ ਚੱਲਿਆ ਕਿ 12 ਸਾਲਾਂ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਬੱਚੇ ਦਾ ਭਾਰ ਮਹਿਜ਼ 800 ਗ੍ਰਾਮ ਹੈ ਬੱਚੇ ਦੀ ਹਾਲਤ ਨਾਜ਼ੁਕ ਹੈ ਜਿਸ਼ ਤੋਂ ਬਾਅਦ ਐਨ.ਜੀ.ਓ ਵੱਲੋਂ ਬੱਚੀ ਨਾਲ ਅਤੇ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਪਤਾ ਚੱਲਿਆ ਕੀ ਹੋ ਸਕਦਾ ਹੈ ਕਿ ਬੱਚੀ ਨਾਲ ਰੇਪ ਹੋਇਆ ਹੋ ਸਕਦਾ ਹੈ ? ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਬੱਚੀ ਫਗਵਾੜਾ ਦੀ ਰਹਿਣ ਵਾਲੀ ਹੈ | ਜਿਸਦੇ ਚੱਲਦੇ ਫਗਵਾੜਾ ਪੁਲਿਸ ਨੇ ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ |