19 ਸਤੰਬਰ 2024: ਮੋਗਾ ਦੇ ਵਿੱਚ 102 ਸਾਲਾ ਬਜ਼ੁਰਗ ਦਾ ਬੈਂਡ ਵਾਜਿਆਂ ਦੇ ਨਾਲ ਅਤੇ ਭੰਗੜੇ ਪਾ ਕੇ ਸੰਸਕਾਰ ਕੀਤਾ ਗਿਆ, ਇਸ ਮਹਿਲਾ ਦੇ ਪੋਤੇ ਪੜਪੋਤੇ ਦੋਤੇ ਅਤੇ ਉਹਨਾਂ ਦੇ ਬੱਚੇ ਵੀ ਸੰਸਕਾਰ ਦੇ ਵਿੱਚ ਸ਼ਾਮਿਲ ਹੋਏ, ਦੱਸ ਦੇਈਏ ਕਿ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਢੋਲ ਵੱਜਦੇ ਰਹੇ ਭੰਗੜੇ ਪੈਂਦੇ ਰਹੇ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਦੀ ਉਮਰ 102 ਸਾਲ ਦੇ ਕਰੀਬ ਸੀ ਅਤੇ ਉਸ ਦਾ ਬਹੁਤ ਹੀ ਵੱਡਾ ਅਤੇ ਖੁਸ਼ਹਾਲ ਪਰਿਵਾਰ ਹੈ ਜਿਸ ਵਿੱਚ ਉਸ ਦੇ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਅਤੇ ਉਹਨਾਂ ਦੇ ਬੱਚਿਆਂ ਦੇ ਵੀ ਵਿਆਹ ਹੋਏ ਹਨ ਅਤੇ ਉਹਨਾਂ ਦੇ ਵੀ ਬੱਚੇ ਹਨ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਆਪਣਾ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਅਤੇ ਸਾਰਾ ਪਰਿਵਾਰ ਤੰਦਰੁਸਤ ਰਵੇ ਅੱਜ ਅਸੀਂ ਉਹਨਾਂ ਦਾ ਅੰਤਿਮ ਸੰਸਕਾਰ ਬੈਂਡ ਵਾਜਿਆ ਨਾਲ ਕੀਤਾ ਹੈ ਕਿ ਉਹਨਾਂ ਨੇ ਆਪਣੀ ਜਿੰਦਗੀ ਵਿੱਚ ਸਾਰੇ ਪਰਿਵਾਰ ਨੂੰ ਬੜੇ ਹੀ ਜਿੰਮੇਵਾਰੀ ਨਾਲ ਪਾਲਿਆ ਹੈ ਅਤੇ ਸਾਰੇ ਪਰਿਵਾਰ ਵਿੱਚ ਵਧੀਆ ਸੰਸਕਾਰ ਦਿੱਤੇ ਹਨ ।
(ਮੋਗਾ ਰਿਪੋਰਟਰ : ਸੰਜੀਵ ਕੁਮਾਰ ਅਰੋੜਾ)