ਚੰਡੀਗੜ੍ਹ, 15 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਿਵਾੜੀ ਵਿਚ ਕੇਂਦਰ ਸਰਕਾਰ ਵੱਲ ਜਲਦੀ ਹੀ ਏਮਜ਼ (AIIMS) ਸਥਾਪਿਤ ਕੀਤਾ ਜਾਵੇਗਾ। ਹਰਿਆਣਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਸਥਾਪਿਤ ਕਰ ਕੰਮ ਨੁੰ ਅੱਗੇ ਵਧਾ ਰਹੀ ਹੈ ਅਤੇ ਟੈਂਡਰ ਪ੍ਰਕ੍ਰਿਆ ਆਦਿ ਜਲਦੀ ਹੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਵਾਲ ਸਮੇਂ ਦੌਰਾਨ ਵਿਧਾਇਕ ਚਿਰੰਜੀਵ ਰਾਓ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਮਨੋਹਰ ਲਾਲ ਨੇ ਕਿਹਾ ਕਿ ਸਾਲ 2015 ਵਿਚ ਰਿਵਾੜੀ ਖੇਤਰ ਦੇ ਲੋਕਾਂ ਦੀ ਮੰਗ ‘ਤੇ ਇਹ ਐਲਾਨ ਕੀਤਾ ਗਿਆ ਸੀ ਕਿ ਇੱਥੇ ਏਮਜ਼ (AIIMS) ਬਣਨਾ ਚਾਹੀਦਾ ਹੈ। ਇਸ ਵਿਸ਼ਾ ਨੂੰ ਲੈ ਕੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਗਲਬਾਤ ਕਰ ਇਸ ਵਿਸ਼ਾ ਨੂੰ ਅੱਗੇ ਵਧਾਇਆ ਅਤੇ ਸਾਲ 2022 ਵਿਚ ਕੇਂਦਰ ਸਰਕਾਰ ਨੇ ਸਾਡੀ ਇਸ ਅਪੀਲ ਨੂੰ ਮੰਨ ਲਿਆ।
ਉਨ੍ਹਾਂ ਨੇ ਕਿਹਾ ਕਿ ਏਮਜ਼ ਦੇ ਲਈ ਚੋਣ ਜਮੀਨ ਜੰਗਲ ਵਿਭਾਗ ਦੀ ਨਿਕਲੀ, ਜਿਸ ਦੇ ਬਾਅਦ ਨਵੇਂ ਸਿਰੇ ਤੋਂ ਭੂਮੀ ਦਾ ਚੋਣ ਕੀਤਾ ਗਿਆ। ਉਸ ਤੋਂ ਏਮਸ ਦੇ ਨਿਰਮਾਣ ਲਈ ਜਮੀਨ ਦੀ ਖਰੀਦ ਕਰ ਕੇ ਕੇਂਦਰ ਸਰਕਾਰ ਨੂੰ ਪੱਟੇ ‘ਤੇ ਦਿੱਤੀ ਜਾ ਚੁੱਕੀ ਹੈ। ਉੱਥੇ ਚਾਰਦੀਵਾਰੀ ਬਣਾਈ ਜਾ ਚੁੱਕੀ ਹੈ। ਏਮਜ਼ ਬਣਾਉਣ ਦਾ ਕੰਮ ਕੇਂਦਰ ਸਰਕਾਰ ਦਾ ਹੈ ਅਤੇ ਟੈਂਡਰ ਮੰਗਣ ਵਰਗੀ ਪ੍ਰਕ੍ਰਿਆ ਜਲਦੀ ਹੀ ਕੇਂਦਰ ਸਰਕਾਰ ਵੱਲੋਂ ਪੂਰੀ ਕੀਤੀ ਜਾਵੇਗੀ ਅਤੇ ਜਲਦੀ ਹੀ ਨਿਰਮਾਣ ਪ੍ਰਕ੍ਰਿਆ ਸ਼ੁਰੂ ਹੋਵੇਗੀ।