ਐਸ.ਏ.ਐਸ.ਨਗਰ, 14 ਦਸੰਬਰ 2023: ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਵਿਰਾਜ ਤਿੜਕੇ ਵੱਲੋਂ ਯੋਗਤਾ ਮਿਤੀ 01/01/2024 ਦੇ ਆਧਾਰ ਤੇ ਵੋਟਰ ਸੂਚੀਆਂ (voter lists) ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਨੂੰ ਪ੍ਰਾਪਤ ਹੋਏ ਫਾਰਮਾਂ ਅਤੇ ਡੀ.ਐਸ.ਈ./ਪੀ.ਐਸ.ਈ ਦਾ ਜਲਦੀ ਜਲਦੀ ਤੋਂ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਐਸ ਡੀ ਐਮ ਚੰਦਰਜੋਤੀ ਸਿੰਘ ਤੇ ਹਿਮਾਂਸ਼ੂ ਗੁਪਤਾ, ਸਹਾਇਕ ਕਮਿਸ਼ਨਰ ਹਰਜੋਤ ਕੌਰ ਮਾਵੀ, ਸੰਜੇ ਕੁਮਾਰ, ਤਹਿਸੀਲਦਾਰ (ਚੋਣਾਂ), ਸੁਰਿੰਦਰ ਕੁਮਾਰ, ਚੋਣ ਕਾਨੂੰਗੋ ਅਤੇ ਜਗਤਾਰ ਸਿੰਘ, ਚੋਣ ਕਾਨੂੰਗੋ ਹਾਜ਼ਰ ਸਨ।
ਅਗਸਤ 15, 2025 11:10 ਬਾਃ ਦੁਃ