ਚੰਡੀਗੜ੍ਹ, 14 ਦਸੰਬਰ 2023: ਮਾਣਯੋਗ ਹਾਈਕੋਰਟ ਵੱਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਬਦਮਾਸ਼ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਸਬੰਧੀ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਗਈ ਸੀ, ਜਿਸ ‘ਚ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਇੰਟਰਵਿਊ ਹੋਈ ਸੀ, ਜਿਸ ਸੰਬੰਧੀ ਪੰਜਾਬ ਸਰਕਾਰ ਨੇ ਅੱਜ ਅਦਾਲਤ ਵਿੱਚ ਆਪਣੀ ਰਿਪੋਰਟ ਵਿੱਚ ਇਹ ਦੱਸਦੇ ਹੋਏ ਕਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ, ਅਦਾਲਤ ਨੇ ਇਹ ਵੀ ਕਿਹਾ ਹੈ ਕਿ ਉਸ ਦਾ ਤਕਨੀਕੀ ਵਿੰਗ ਇਸਦੀ ਜਾਂਚ ਕਰੇ ਅਤੇ ਐਫਡੀਆਈ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਦੇ ਇਸ ਜਵਾਬ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ।ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਇਸ ਵਾਰ ਸਰਕਾਰ ਸੱਚ ਬੋਲੇਗੀ ਕਿਉਂਕਿ ਲਾਰੈਂਸ ਬਿਸ਼ਨੋਈ ਪੰਜਾਬ ਸਰਕਾਰ ਦੀ ਹਿਰਾਸਤ ਵਿੱਚ ਸੀ ਅਤੇ ਅਜਿਹਾ ਸੀ ਕਿ ਉਹ ਹਿਰਾਸਤ ‘ਚ ਨਹੀਂ ਸੀ ਅਤੇ ਫਿਰ ਇੰਟਰਵਿਊ ਹੋਈ। ਉਨ੍ਹਾਂ ਕਿਹਾ ਕਿ ਇਹ ਇੰਟਰਵਿਊ ਹਿਰਾਸਤ ਦੌਰਾਨ ਹੀ ਹੋਈ ਸੀ ਪਰ ਫਿਰ ਵੀ ਸਰਕਾਰ ਇਸ ਤੋਂ ਭੱਜ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਉਹ ਇਸ ‘ਤੇ ਡਟੇ ਰਹੇ। ਜਾਂਚ ਦੇ ਬਹਾਨੇ ਅਦਾਲਤ ਤੋਂ ਸਮਾਂ ਲੈ ਰਹੇ ਸਨ ਪਰ ਹੁਣ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇੰਟਰਵਿਊ ਪੰਜਾਬ ‘ਚ ਨਹੀਂ ਕਰਵਾਈ ਗਈ ਸੀ ਅਤੇ ਪੰਜਾਬ ਤੋਂ ਬਾਹਰ ਕਰਵਾਈ ਗਈ ਸੀ।ਉਨ੍ਹਾਂ ਕਿਹਾ ਕਿ ਸਾਨੂੰ ਅਗਲੀ 20 ਤਾਰੀਖ਼ 20 ਦਸੰਬਰ ਮਿਲੀ ਹੈ, ਫਿਰ ਦੇਖਾਂਗੇ ਕਿ ਕੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਦੋ ਹੋਰ ਇੰਟਰਵਿਊਆਂ ਲਈ ਵੀ ਹੁਕਮ ਜਾਰੀ ਕੀਤੇ ਹਨ ਲਾਰੈਂਸ ਬਿਸ਼ਨੋਈ ਵੱਲੋਂ ਬੇਕਸੂਰ ਦੱਸਣ ‘ਤੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਉਸ ਨੇ ਰੇਕੀ ਤੋਂ ਲੈ ਕੇ ਹਥਿਆਰਾਂ ਦੀ ਸਪਲਾਈ ਤੱਕ ਸਭ ਕੁਝ ਕਬੂਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰੜ ਨੇ ਇੰਟਰਵਿਊ ਵਿੱਚ ਕਤਲ ਦੀ ਪੂਰੀ ਕਹਾਣੀ ਵੀ ਦੱਸੀ ਹੈ ਅਤੇ ਪਲੈਨਿੰਗ ਟਾਕ ਵੀ ਕੀਤੀ ਹੈ | ਉਸ ਵਿੱਚ ਅਸੀਂ ਦੱਸਿਆ ਹੈ ਕਿ ਵਿੱਕੀ ਮਿੱਡੂ ਖੇੜਾ ਸਾਡਾ ਭਰਾ ਸੀ ਪਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਤਾ ਹੀ ਨਹੀਂ। ਉਨ੍ਹਾਂ ਕਿਹਾ ਕਿ ਇਹ ਲਾਰੈਂਸ ਬਿਸ਼ਨੋਈ ਦਾ ਦੋਗਲਾਪਨ ਹੈ।ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਸਜ਼ਾ ਤੋਂ ਬਚ ਰਿਹਾ ਹੈ।ਹੁਣ ਅਜਿਹੀ ਕਹਾਣੀ ਸਿਰਫ ਬਚਣ ਲਈ ਬਣਾਈ ਜਾ ਰਹੀ ਹੈ।