ਚੰਡੀਗੜ੍ਹ, 13 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰੇਰਣਾ ਨਾਲ ਸ਼ੁਰੂ ਕੀਤਾ ਗਿਆ ਸੁਪਰ-100 ਪ੍ਰੋਗ੍ਰਾਮ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਿਹਾ ਹੈ। ਇਸ ਪ੍ਰੋਗ੍ਰਾਮ ਦੀ ਸਫਲਤਾ ਦਾ ਅੰਦਾਜਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੁਪਰ-100 ਪ੍ਰੋਗ੍ਰਾਮ ਦੀ ਪਹਿਲੀ ਵਿਦਿਆਰਥਣ ਕਾਜਲ ਨੂੰ ਮਾਈਕਰੋਸਾਫਟ ਤੋਂ 31 ਲੱਖ ਦੀ ਸੈਲਰੀ ਦਾ ਪੈਕੇਜ ਆਫਰ ਹੋਇਆ ਹੈ।
ਫਤਿਹਾਬਾਦ ਦੇ ਇੰਦਾਛੋਈ ਪਿੰਡ ਦੀ ਰਹਿਣ ਵਾਲੀ ਕਾਜਲ ਮੌਜੂਦਾ ਵਿਚ ਆਈਆਈਟੀ ਮੁੰਬਈ ਵਿਚ ਕੰਪਿਊਟਰ ਸਾਇੰਸ ਵਿਚ ਬੀਟੈਕ ਦੀ ਪੜਾਈ ਕਰ ਰਹੀ ਹੈ। ਉੱਥੇ ਸੁਪਰ 100 ਪ੍ਰੋਗ੍ਰਾਮ ਦੇ ਤਪਹਿਲੇ ਬੈਚ ਦੇ ਇਕ ਹੋਰ ਵਿਦਿਆਰਥੀ ਪ੍ਰਵੀਣ ਨੂੰ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ ‘ਤੇ ਟ੍ਰੇਸਾਟਾ ਟੇਕਨਾਲੋਜੀਸ ਪ੍ਰਾਈਵੇਟ ਲਿਮੀਟੇਡ ਤੋਂ 18 ਲੱਖ ਦਾ ਪੈਕੇਜ ਆਫਰ ਹੋਇਆ ਹੈ। ਪ੍ਰਵੀਣ ਆਈਆਈਟੀ ਦਿੱਲੀ ਦੇ ਵਿਦਿਆਰਥੀ ਹੈ ਅਤੇ ਸਿਰਸਾ ਦੇ ਮੁਨਾਵਲੀ ਪਿੰਡ ਦੇ ਰਹਿਣ ਵਾਲੇ ਹਨ। ਵਰਨਣਯੋਗ ਹੈ ਕਿ ਸੁਪਰ 100 ਪ੍ਰੋਗ੍ਰਾਮ ਦੇ ਪਹਿਲੇ ਬੈਚ ਦੇ ਵਿਦਿਆਰਥੀ ਇਸ ਸਲਾ ਕੈਂਪਸ ਪਲੇਸਮੈਂਟ ਵਿਚ ਸ਼ਾਮਿਲ ਹੋ ਰਹੇ ਹਨ। ਭਵਿੱਖ ਵਿਚ ਹੋਰ ਵੀ ਕਈ ਵਿਦਿਆਰਥੀਆਂ ਦਾ ਚੋਣ ਹੋਣ ਦੀ ਉਮੀਦ ਹੈ।
ਦੋਵਾਂ ਵਿਦਿਆਰਥੀਆਂ ਨੇ ਸਾਂਝਾ ਕੀਤਾ ਕਿ ਸੁਪਰ-100 ਪ੍ਰੋਗ੍ਰਾਮ ਨੇ ਉਨ੍ਹਾਂ ਦੀ ਇਸ ਉਪਲਬਧੀ ਵਿਚ ਬਹੁਤ ਵੱਡਾ ਯੋਗਦਾਨ ਕੀਤਾ ਹੈ। ਇਸ ਪ੍ਰੋਗ੍ਰਾਮ ਨੇ ਉਨ੍ਹਾਂ ਨੁੰ ਸਹੀ ਮਾਰਗਦਰਸ਼ਨ ਅਤੇ ਉੱਚੇਰੀ ਸਿਖਿਆ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜਿਸ ਤੋਂ ਉਨ੍ਹਾਂ ਨੇ ਆਪਣੀ ਸਮਰੱਥਾਵਾਂ ਨੂੰ ਪੂਰੇ ਪੋਟੇਂਸ਼ਿਅਲ ਤੱਕ ਪਹੁੰਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਸੁਪਰ 100 ਪ੍ਰੋਗ੍ਰਾਮ ਨੇ ਉਨ੍ਹਾਂ ਨੂੰ ਜੀਵਨ ਵਿਚ ਸਹੀ ਦਿਸ਼ਾ ਵਿਚ ਵੱਧਣ ਦੀ ਕਲਾ ਸਿਖਾਈ ਹੈ, ਜੋ ਉਨ੍ਹਾਂ ਨੂੰ ਅਗਲੇ ਕਦਮਾਂ ਦੇ ਲਈ ਤਿਆਰ ਕਰੇਗੀ। ਵਿਦਿਆਰਥੀਆਂ ਨੇ ਹਰਿਆਣਾ ਸਰਕਾਰ, ਵਿਸ਼ੇਸ਼ਕਰ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੁੰ ਉਨ੍ਹਾਂ ਦੀ ਸਹਿਯੋਗੀ ਨੀਤੀਆਂ ਦੇ ਲਈ ਸ਼ਲਾਘਿਆ।
ਇਸ ਮਹਤੱਵਪੂਰਨ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਸਾਰੇ ਕੁੜੀਆਂ-ਮੁੰਡਿਆਂ ਨੂੰ ਵਧਾਈ ਦਿੱਤੀ ਜੋ ਇਸ ਸਫਲਤਾ ਦਾ ਹਿੱਸਾ ਬਣੇ ਹਨ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਿਹਾ, ਸਾਡੇ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਸਾਬਿਤ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਸਮਰਥਨ ਮਿਲਦਾ ਹੈ ਤਾਂ ਉਹ ਵੀ ਕਿਸੇ ਵੀ ਖੇਤਰ ਵਿਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਹਰਿਆਣਾ (Haryana) ਸੁਪਰ-100 ਪ੍ਰੋਗ੍ਰਾਮ ਨੇ ਇਸ ਉਦਾਹਰਣ ਨੂੰ ਸਕਾਰਾਤਮਕ ਰੂਪ ਨਾਲ ਪੇਸ਼ ਕੀਤਾ ਹੈ ਅਤੇ ਅਸੀਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ਜੋ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰ ਰਹੇ ਹਨ। ਇਸ ਤਰ੍ਹਾਂ ਦੇ ਪ੍ਰੋਗ੍ਰਾਮਾਂ ਨੇ ਸਰਕਾਰੀ ਸਕੂਲਾਂ ਵਿਚ ਸਿਖਿਆ ਦੇ ਪੱਧਰ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਉੱਚੇਰੀ ਸਿਖਿਆ ਅਤੇ ਵੱਖ-ਵੱਖ ਖੇਤਰਾਂ ਵਿਚ ਕੈਰਿਅਰ ਬਨਾਉਣ ਦਾ ਆਤਮਵਿਸ਼ਵਾਸ ਪ੍ਰਦਾਨ ਕੀਤਾ ਹੈ।
ਵਰਨਣਯੋਗ ਹੈ ਕਿ ਸੁਪਰ-100 ਪ੍ਰੋਗ੍ਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਸੈਂਕੜਿਆਂ ਵਿਦਿਆਰਥੀ ਆਈਆਈਟੀ, ਏਨਆਈਟੀ ਅਤੇ ਹੋਰ ਮੰਨੇ-ਪ੍ਰਮੰਨੇ ਸੰਸਥਾਨਾਂ ਵਿਚ ਪਹੁੰਚ ਚੁੱਕੇ ਹਨ। ਇਸ ਤਰ੍ਹਾ ਇਹ ਪ੍ਰੋਗ੍ਰਾਮ ਬਹੁਤ ਹੀ ਸਫਲ ਅਤੇ ਕਾਰਗਰ ਹਨ ਜਿਸ ਦੇ ਰਾਹੀਂ ਹਰਿਆਣਾ ਦੇ ਵਿਦਿਆਰਥੀਆਂ ਨੇ ਮਨਚਾਹੀ ਸਫਲਤਾ ਪਾਈ ਹੈ ਜੋ ਸਰਕਾਰ ਦੀ ਸਿਖਿਆ ਨੀਤੀ ਦਾ ਨਤੀਜਾ ਹੈ। ਸਰਕਾਰ ਨੇ ਹੁਣ ਸੁਪਰ-100 ਪ੍ਰੋਗ੍ਰਾਮ ਨੂੰ ਵਧਾ ਕੇ ਸੁਪਰ-600 ਕਰ ਦਿੱਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਗਰੀਬ ਬੱਚਿਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲ ਸਕੇ। ਉਪਰੋਕਤ ਯੋਜਨਾ ਦੇ ਤਹਿਤ ਸਰਕਾਰੀ ਸਕੂਲਾਂ ਦੇ ਗਰੀਬ ਤੇ ਯੋਗ ਮੇਧਾਵੀ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਉਪਲਬਧ ਕਰਵਾ ਕੇ ਉਨ੍ਹਾਂ ਨੁੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ।