onions

ਕੇਂਦਰ ਸਰਕਾਰ ਨੇ ਪਿਆਜ਼ ਦੇ ਨਿਰਯਾਤ ‘ਤੇ ਲਗਾਈ ਪਾਬੰਦੀ, ਵਧਦੀ ਮੰਗ ਕਰਕੇ ਲਿਆ ਫੈਸਲਾ

ਚੰਡੀਗੜ੍ਹ, 08 ਦਸੰਬਰ 2023: ਕੇਂਦਰ ਸਰਕਾਰ ਨੇ ਪਿਆਜ਼ (onions) ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਦੇਸ਼ ‘ਚ ਪਿਆਜ਼ ਦੀ ਵਧਦੀ ਮੰਗ ਅਤੇ ਵਧਦੀਆਂ ਕੀਮਤਾਂ ਕਾਰਨ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਪਾਬੰਦੀ ਅਗਲੇ ਸਾਲ ਮਾਰਚ ਤੱਕ ਲਗਾਈ ਗਈ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਿਆਜ਼ ਦੇ ਨਿਰਯਾਤ ‘ਤੇ 31 ਮਾਰਚ 2024 ਤੱਕ ਪਾਬੰਦੀ ਲਗਾਈ ਗਈ ਹੈ।

Image

Scroll to Top