ਅੰਮ੍ਰਿਤਸਰ, 7 ਦਸੰਬਰ 2023: ਪੰਜਾਬ ਦਾ ਸਭ ਤੋਂ ਵੱਡਾ ਮੇਲਾ ਪਾਈਟੈਕਸ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਜੋ ਕਿ 11 ਤਾਰੀਖ਼ ਤੱਕ ਚੱਲੇਗਾ। ਉਥੇ ਹੀ ਇਸਦੀ ਰਸਮੀ ਸ਼ੁਰੂਆਤ ਕਰਨ ਵਾਸਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਖੁਦ ਮੌਕੇ ‘ਤੇ ਪਹੁੰਚੇ ਅਤੇ ਉਹਨਾਂ ਵੱਲੋਂ ਰਿਬਨ ਕਟ ਕੇ ਰਸਮੀ ਸ਼ੁਰੂਆਤ ਵੀ ਕੀਤੀ ਗਈ।
ਪੰਜਾਬ ਦੀ ਇੰਡਸਟਰੀ ਲਗਾਤਾਰ ਹੀ ਕਠੂਆ ਹੈ ਅਤੇ ਹਿਮਾਚਲ ਵਿੱਚ ਜਾਣ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਬਿਆਨ ਦਿੰਦੇ ਹੋਏ ਕਿਹਾ ਕਿ ਇੰਡਸਟਰੀ ਵਾਪਸ ਲਿਆਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਜਾਵੇਗੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਸਾਰੇ ਮੰਤਰੀ ਲੱਗੇ ਹੋਏ ਹਨ ਅਤੇ ਜੋ ਵੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਰਹੀ ਹੈ ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੁਰਾਣੀਆਂ ਸਰਕਾਰਾਂ ਵੱਲੋਂ ਜੋ ਦਾਅਵੇ ਕੀਤੇ ਜਾਂਦੇ ਸਨ ਉਹ ਸਰਾਸਰ ਖੋਖਲੇ ਸਨ ਅਤੇ ਮਾਨ ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਜਾਣਗੇ, ਉਹਨਾਂ ਨੂੰ ਪੂਰਾ ਕੀਤਾ ਜਾਵੇਗਾ। ਅਨਮੋਲ ਗਗਨ ਮਾਨ ਵੱਲੋਂ ਕਈ ਨਵੇਂ ਹੋਰ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਵੀ ਅੱਜ ਐਲਾਨ ਕੀਤਾ ਗਿਆ ਅਤੇ ਪੀਐਚਡੀ ਚੈਂਬਰ ਵੱਲੋਂ ਵੀ ਜੋ ਇਹ ਪ੍ਰੈਕਟਿਸ 17 ਮੇਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੀ ਮੁਬਾਰਕਬਾਦ ਵੀ ਦਿੱਤੀ ਗਈ |
ਅਨਮੋਲ ਗਗਨ ਮਾਨ (Anmol Gagan Mann) ਨੇ ਕਿਹਾ ਕਿ ਪੰਜਾਬ ਨੂੰ ਦੁਬਾਰਾ ਤੋਂ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਇੱਕ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਕਿ ਪੰਜਾਬ ਨੂੰ ਦੁਬਾਰਾ ਤੋਂ ਲੀਹਾਂ ‘ਤੇ ਖੜਾ ਕੀਤਾ ਜਾ ਸਕੇ | ਉਹਨਾਂ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਦੁਬਾਰਾ ਤੋਂ ਅਸੀਂ ਸੁਰਜੀਵਤ ਕਰਨ ਵਾਸਤੇ ਕਈ ਜਗ੍ਹਾ ‘ਤੇ ਨਵੇਂ ਪ੍ਰੋਜੈਕਟ ਵੀ ਲਗਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਫੋਕਲ ਪੁਆਇੰਟ ਤੇ ਸਥਿਤ ਕਈ ਫੈਕਟਰੀਆਂ ਨੂੰ ਵੀ ਫਰਗਵਾਨਗੀ ਦਿੱਤੀ ਜਾਵੇਗੀ ਅਤੇ ਜੋ ਸਾਡੀ ਸਰਕਾਰ ਦੇ ਸਮੇਂ ਕੰਮ ਹੋਣ ਵਾਲੇ ਹਨ ਉਹਨਾਂ ਨੂੰ ਜ਼ਰੂਰ ਕੀਤਾ ਜਾਵੇਗਾ।