Income tax

ਇਨਕਮ ਟੈਕਸ ਵਿਭਾਗ ਨੂੰ ਉੜੀਸਾ-ਝਾਰਖੰਡ ‘ਚ ਛਾਪੇਮਾਰੀ ਦੌਰਾਨ ਮਿਲੀ ਕਰੋੜਾਂ ਦੀ ਨਕਦੀ, ਨੋਟ ਗਿਣਦੇ ਹੋਏ ਮਸ਼ੀਨਾਂ ਵੀ ਹੋਈਆਂ ਖ਼ਰਾਬ

ਚੰਡੀਗੜ੍ਹ, 07 ਦਸੰਬਰ 2023: ਇਨਕਮ ਟੈਕਸ (Income tax) ਵਿਭਾਗ ਨੇ ਕੱਲ੍ਹ ਉੜੀਸਾ ਅਤੇ ਝਾਰਖੰਡ ਵਿੱਚ ਕਈ ਥਾਵਾਂ ‘ਤੇ ਬੌਧ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ‘ਤੇ ਛਾਪੇਮਾਰੀ ਕੀਤੀ ਅਤੇ ਭਾਰੀ ਮਾਤਰਾ ਵਿੱਚ ਕਰੰਸੀ ਨੋਟ ਬਰਾਮਦ ਕੀਤੇ ਹਨ ।

ਅਧਿਕਾਰੀਆਂ ਮੁਤਾਬਕ ਉੜੀਸਾ ਦੇ ਬੋਲਾਂਗੀਰ ਅਤੇ ਸੰਬਲਪੁਰ ਅਤੇ ਝਾਰਖੰਡ ਦੇ ਰਾਂਚੀ, ਲੋਹਰਦਗਾ ਵਿੱਚ ਤਲਾਸ਼ੀ ਜਾਰੀ ਹੈ। ਇਨਕਮ ਟੈਕਸ (Income tax) ਵਿਭਾਗ ਨੇ ਦੱਸਿਆ ਕਿ ਕੱਲ੍ਹ 50 ਕਰੋੜ ਰੁਪਏ ਤੱਕ ਦੇ ਨੋਟਾਂ ਦੀ ਗਿਣਤੀ ਪੂਰੀ ਹੋ ਗਈ ਸੀ ਪਰ ਨੋਟਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

Scroll to Top