ਚੰਡੀਗੜ੍ਹ, 6 ਦਸੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਸੂਬਾ ਸਰਕਾਰ ਨੇ ਹਰਿਆਣਾ ਸੁਸਾਸ਼ਨ ਪੁਰਸਕਾਰ ਯੋਜਨਾ 2023 (susasan Puraskar Yojana) ਨੂੰ ਨੋਟੀਫਾਇਡ ਕੀਤਾ ਹੈ।
ਕੌਸ਼ਲ ਨੇ ਦਸਿਆ ਕਿ ਹਰਿਆਣਾ ਸੁਸਾਸ਼ਨ ਪੁਰਸਕਾਰ ਯੋਜਨਾ ਵਿਸ਼ੇਸ਼ ਉਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ, ਜਿਸ ਵਿਚ ਸੁਸਾਸ਼ਨ ਵਿਚ ਵਧੀਆ ਯੋਗਦਾਨ ਦੀ ਪਹਿਚਾਣ ਅਤੇ ਪੁਰਸਕਾਰ ਦੇਣਾ ਸ਼ਾਮਿਲ ਹੈ।
ਕੌਸ਼ਲ ਨੇ ਕਿਹਾ ਕਿ ਇਹ ਯੋਜਨਾ ਰਾਜ ਸਰਕਾਰ ਦੇ ਵਿਭਾਗਾਂ, ਬੋਰਡਾਂ, ਨਿਗਮਾਂ, ਵੈਧਾਨਿਕ ਅਥਾਰਿਟੀਆਂ, ਮਿਸ਼ਨ, ਸੋਸਾਇਟੀਆਂ, ਸੰਸਥਾਨਾਂ, ਯੂਨੀਵਰਸਿਟੀਆਂ ਅਤੇ ਪਬਲਿਕ ਖੇਤਰ ਦੇ ਇੰਟਰਪ੍ਰਾਈਜਿਜ ਵਿਚ ਗਰੁੱਪ ਏ, ਬੀ, ਸੀ ਅਤੇ ਡੀ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ‘ਤੇ ਲਾਗੂ ਹੋਵੇਗੀ। ਇਸ ਯੋਜਨਾ ਵਿਚ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਅਖਿਲ ਭਾਰਤੀ ਸੇਵਾ ਦੇ ਅਧਿਕਾਰੀਆਂਅਤੇ ਕਾਂਨਟ੍ਰੈਕਟ ‘ਤੇ ਲੱਗੇ ਕਰਮਚਾਰੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਪੁਰਸਕਾਰ ਰਾਜ ਅਤੇ ਜਿਲ੍ਹਾ ਪੱਧਰ ‘ਤੇ ਐਕਸੀਲੈਂਸ ਪ੍ਰਦਰਸ਼ਨ ਕਰਨ ‘ਤੇ ਦਿੱਤੇ ਜਾਣਗੇ।
ਰਾਜ ਪੱਧਰੀ ਫਲੈਗਸ਼ਿਪ ਯੋਜਨਾ ਪੁਰਸਕਾਰ
ਰਾਜ ਪੱਧਰੀ ਫਲੈਗਸ਼ਿਪ ਪੁਰਸਕਾਰ ਯੋਜਨਾ ਤਹਿਤ ਰਾਜ ਸਰਕਾਰ ਵੱਲੋਂ ਲਾਗੂ ਪ੍ਰਮੁੱਖ ਯੋਜਨਾਵਾਂ ਵਿਚ ਅਸਾਧਾਰਣ ਯੋਗਦਾਨ ‘ਤੇ ਦਿੱਤੇ ਜਾਣਗੇ। ਜੇਤੂ ਟੀਮਾਂ ਨੂੰ ਟ੍ਰਾਫੀ, ਸ਼ਲਾਘਾ ਪੱਤਰ ਅਤੇ ਹਰੇਕ ਫਲੈਗਸ਼ਿਪ ਯੋਜਨਾ ਲਈ 51000 ਰੁਪਏ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ। ਇਸ ਪੁਰਸਕਾਰ ਨੂੰ ਟੀਮ ਦੇ ਮੈਂਬਰਾਂ ਦੇ ਵਿਚ ਸਮਾਨ ਰੂਪ ਨਾਲ ਵੰਡ ਕੀਤਾ ਜਾਵੇਗਾ, ਜਿਸ ਵਿਚ ਰੈਂਕ ਤੇ ਅਹੁਦਾ ਮਾਇਨੇ ਨਹੀਂ ਹੋਵੇਗਾ।
ਜਿਲ੍ਹਾ ਪੱਧਰੀ ਪੁਰਸਕਾਰ
ਵੱਖ-ਵੱਖ ਪਹਿਲੂਆਂ ਅਤੇ ਯੋਜਨਾਵਾਂ ਵਿਚ ਅਸਾਧਾਰਣ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੂਬਾ ਪੱਧਰੀ ਪੁਰਸਕਾਰ ਦਿੱਤਾ ਜਾਵੇਗਾ। ਜੇਤੂ ਟੀਮਾਂ ਨੂੰ ਟ੍ਰਾਫੀ, ਸ਼ਲਾਘਾ ਪ੍ਰਮਾਣ ਪੱਤਰ ਅਤੇ ਨਗਦ ਪੁਰਸਕਾਰ ਦਿੱਤਾ ਜਾਵੇਗਾ। ਇਸ ਵਿਚ ਪਹਿਲਾ ਪੁਰਸਕਾਰ 51000 ਰੁਪਏ, ਦੂਜਾ ਪੁਰਸਕਾਰ 31000 ਰੁਪਏ ਅਤੇ ਤੀਜਾ ਪੁਰਸਕਾਰ 21000 ਰੁਪਏ ਦਾ ਹੋਵੇਗਾ। ਫਲੈਗਸ਼ਿਪ ਸਕੀਮ ਅਵਾਰਡਸ ਦੇ ਨਾਲ ਨਗਦ ਇਨਾਮ ਟੀਮ ਦੇ ਮੈਂਬਰਾਂ ਦੇ ਵਿਚ ਸਮਾਨ ਰੂਪ ਨਾਲ ਵੰਡਿਆ ਜਾਵੇਗਾ।
ਜਿਲ੍ਹਾ ਪੱਧਰੀ ਪੁਰਸਕਾਰ
ਜਿਲ੍ਹਾ ਪੱਧਰ ‘ਤੇ ਸ਼ਲਾਘਾਯੋਗ ਯੋਗਦਾਨ ਕਰਨ ‘ਤੇ ਜਿਲ੍ਹਾ ਪੱਧਰੀ ਪੁਰਸਕਾਰ ਦਿੱਤਾ ਜਾਵੇਗਾ। ਜੇਮੂ ਟੀਮ ਨੂੰ ਟ੍ਰਾਫੀ , ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਦੇ ਆਧਾਰ ‘ਤੇ ਸ਼ਲਾਘਾ ਪੱਤਰ ਅਤੇ ਟੀਮ ਦੇ ਮੈਂਬਰਾਂ ਦੇ ਵਿਚ ਸਮਾਨ ਰੂਪ ਨਾਲ 31000 ਰੁਪਏ ਦਾ ਪਹਿਲਾ ਪੁਰਸਕਾਰ, 21000 ਰੁਪਏ ਦਾ ਦੂਜਾ, ਪੁਰਸਕਾਰ ਅਤੇ 11000 ਰੁਪਏ ਦਾ ਤੀਜਾ ਪੁਰਸਕਾਰ ਦਿੱਤਾ ਜਾਵੇਗਾ।
ਪੁਰਸਕਾਰ ਦੇਣ ਵਿਚ ਪਾਰਦਰਸ਼ਿਤਾ ਅਤੇ ਨਿਰਪੱਖਤਾ ਰਹੇਗੀ
ਪਾਰਦਰਸ਼ਿਤਾ ਅਤੇ ਨਿਰਪੱਖਤਾ ਯਕੀਨੀ ਕਰਨ ਲਈ, ਜਿਲ੍ਹਾ ਪੱਧਰੀ ਪੁਰਸਕਾਰਾਂ ਦੇ ਲਈ ਟ੍ਰਾਫਿਆ ਅਤੇ ਸ਼ਲਾਘਾ ਪੱਤਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ‘ਤੇ ਅਤੇ ਸੂਬਾ ਪੱਧਰ ‘ਤੇ ਛੇ ਪੁਰਸਕਾਰ ਅਤੇ ਅਸਾਧਾਰਣ ਪ੍ਰਦਰਸ਼ਨ ਲਈ ਤਿੰਨ ਪੁਰਸਕਾਰ ਦਿੱਤੇ ਜਾਣਗੇ।
ਬਿਨੈਕਾਰ ਆਪਣੇ ਬਿਨੈ ਅਧਿਕਾਰ ਪ੍ਰਾਪਤ ਸਮਿਤੀ ਜਾਂ ਜਿਲ੍ਹਾ ਪੱਧਰੀ ਅਧਿਕਾਰ ਪ੍ਰਾਪਤ ਸਮਿਤੀ ਨੂੰ ਪੇਸ਼ ਕਰ ਸਕਦੇ ਹਨ। ਬਿਨੈ ਪੱਤਰ ਆਨਲਾਇਨ ਅਤੇ ਸਬੰਧਿਤ ਸਮਿਤੀ ਦਫਤਰ ਵਿਚ ਅਸਾਨੀ ਤੋਂ ਉਪਲਲਬੱਧ ਹਨ। ਬਿਨੈ ਜਮ੍ਹਾ ਕਰਵਾਉਣ ਦੀ ਆਖੀਰੀ ਮਿੱਤੀ 15 ਦਸੰਬਰ, 2023 ਹੈ। ਇਸ ਦੇ ਬਾਅਦ ਪੁਰਸਕਾਰਾਂ ਲਈ ਸਿਫਾਰਿਸ਼ਾਂ ਨੂੰ ਆਖੀਰੀ ਰੂਪ ਦੇਣ ਦਾ ਕੰਮ 20 ਦਸੰਬਰ ਤਕ ਪੂਰਾ ਕਰ ਲਿਆ ਜਾਵੇਗਾ। ਸੁਸਾਸ਼ਨ ਦਿਵਸ ‘ਤੇ 25 ਦਸੰਬਰ, 2023 ਨੂੰ ਪੁਰਸਕਾਰ ਸਮਾਰੋਹ ਪ੍ਰਬੰਧਿਤ ਕੀਤਾ ਜਾਵੇਗਾ।