ਮੋਹਾਲੀ, 06 ਦਸੰਬਰ 2023: ਖਰੜ ਦੇ ਨੇੜਲੇ ਪਿੰਡ ਸਿੱਲ ‘ਚ ਗੁਰੂ ਘਰ ‘ਚ ਪਿੰਡ ਦੇ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ | ਉਕਤ ਨੌਜਵਾਨ ਨੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਪਾਠ ਕਰ ਰਹੇ ਗ੍ਰੰਥੀ ਲਖਬੀਰ ਸਿੰਘ ਨੂੰ ਲੱਤ ਤੋਂ ਫੜਕੇ ਘੜੀਸ ਲਿਆ | ਇਸਤੋਂ ਬਾਅਦ ਉਕਤ ਨੌਜਵਾਨ ਅਲਫ ਨੰਗਾ ਹੋ ਗਿਆ |
ਗੁਰੂ ਘਰ ਦੇ ਗ੍ਰੰਥੀ ਨੇ ਦੱਸਿਆ ਕਿ ਇੱਕ ਨੌਜਵਾਨ ਲੱਗਭਗ ਸਵੇਰੇ ਪੰਜ ਵਜੇ ਗੁਰੂ ਘਰ ਆਉਂਦਾ ਹੈ ਅਤੇ ਗ੍ਰੰਥੀ ਨੂੰ ਕਹਿੰਦਾ ਹੈ ਕਿ ਮੈਨੂੰ ਅੰਮ੍ਰਿਤ ਛਕਾ | ਗ੍ਰੰਥੀ ਉਸ ਵੇਲੇ ਪਾਠ ਕਰ ਰਿਹਾ ਅਤੇ ਉਸ ਨੇ ਨੌਜਵਾਨ ਨੂੰ ਅਰਾਮ ਨਾਲ ਬੈਠਣ ਲਈ ਕਿਹਾ | ਇਸ ਦੌਰਾਨ ਉਕਤ ਨੌਜਵਾਨ ਨੇ ਗੁਰੂ ਦੀ ਹਾਜ਼ਰੀ ‘ਚ ਹੀ ਗ੍ਰੰਥੀ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਮਾਹਰਾਜ ਦੀ ਹਾਜ਼ਰੀ ‘ਚ ਹੀ ਅਲਫ਼ ਨੰਗਾ ਹੋ ਗਿਆ ਅਤੇ ਫ਼ਰਾਰ ਹੋ ਗਿਆ |
ਘਟਨਾ ਤੋਂ ਬਾਅਦ ਪਿੰਡ ਦੀ ਸੰਗਤਾਂ ‘ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ਼ ਹੈ | ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੂੰ ਪੁਲਿਸ ਨੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰਵਾਈ ਚੱਲ ਰਹੀ ਹੈ ।
ਪਿਛਲੇ ਸਮੇਂ ਤੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਬੇਅਦਬੀ ਕਰਨ ਦੀ ਕੋਸ਼ਿਸ਼ਾਂ ਜਾਂ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ, ਤਕਰੀਬਨ ਸਾਰੇ ਮਾਮਲਿਆਂ ‘ਚ ਬੇਅਦਬੀ ਕਰਨ ਵਾਲੇ ਨੂੰ ਮਾਨਸਿਕ ਤੌਰ ਬਿਮਾਰ ਦੱਸੇ ਜਾਂਦੇ ਹਨ | ਸਵਾਲ ਉੱਠ ਰਹੇ ਹਨ ਕਿ ਸਾਰੇ ਦਿਮਾਗੀ ਤੌਰ ‘ਤੇ ਕਮਜ਼ੋਰ ਜਾਂ ਬਿਮਾਰ ਹੀ ਕਿਉਂ ਨਿਕਲਦੇ ਹਨ? ਜਿੰਨ੍ਹਾ ‘ਚ ਸਿਰਫ਼ ਸਿੱਖਾਂ ਦੇ ਹੀ ਪਾਵਨ ਅਸਥਾਨ ਨੂੰ ਬੇਅਦਬੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ | ਇਨ੍ਹਾਂ ਸਵਾਲਾਂ ‘ਤੇ ਧਿਆਨ ਦੇਣ ਦੀ ਲੋੜ ਹੈ |