ਖੇਤੀਬਾੜੀ ਯੂਨੀਵਰਸਿਟੀ

CM ਮਨੋਹਰ ਲਾਲ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ‘ਚ ਕੌਮਾਂਤਰੀ ਸੰਮਲੇਨ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੁੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਵਿਸ਼ਵ ਖੁਰਾਕ ਪੋਸ਼ਨ ਸੁਰੱਖਿਆ, ਸਥਿਰਤਾ ਅਤੇ ਸਿਹਤ ਲਈ ਰਣਨੀਤੀ ਵਿਸ਼ਾ ‘ਤੇ ਪ੍ਰਬੰਧਿਤ ਕੌਮਾਂਤਰੀ ਸਮੇਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖੇਤੀਬਾੜੀ ਕਾਲਜ ਪਰਿਸਰ ਵਿਚ ਖੇਤੀਬਾੜੀ ਖੇਤਰ ਵਿਚ ਉਦਮਤਾ ਨਾਲ ਸਬੰਧਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਨੌਜੁਆਨ ਉਦਮੀਆਂ ਦੇ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ ਏਗਰੀ ਬਿਜਨੈਸ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਹਨ। ਇਸ ਸੈਂਟਰ ਰਾਹੀਂ ਪਿਛਲੇ 4 ਸਾਲਾਂ ਵਿਚ 6 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾ ਕੇ 100 ਸਟਾਰਟ ਅੱਪ ਸ਼ੁਰੂ ਕਰਵਾਏ ਜਾ ਚੁੱਕੇ ਹਨ। ਇੰਨ੍ਹਾਂ ਸਟਾਰਟ ਅੱਪਸ ਰਾਹੀਂ ਟਿਸ਼ਯੂ ਕਲਚਰ ਤਕਨੀਕ ਨਾਲ ਕਲਾ, ਗੰਨਾ ਦੀ ਬਿਹਤਰੀਨ ਕਿਸਮ ਤਿਆਰ ਕਰਨਾ ਅਤੇ ਮੋਟੇ ਅਨਾਜ ਤੋਂ ਤਿਆਰ ਖੁਰਾਕ ਊਤਪਾਦ ਤਿਆਰ ਕੀਤੇ ਗਏ ਹਨ।

ਇਸ ਦੇ ਬਾਅਦ ਮੁੱਖ ਮੰਤਰੀ ਨੇ 14 ਦੇਸ਼ਾਂ ਦੀ ਪ੍ਰਸਿੱਦ ਖੋਜ ਸੰਸਥਾਵਾਂ ਤੋਂ ਆਏ ਮੰਨੇ-ਪ੍ਰਮੰਨੇ ਵਿਗਿਆਨਕਾਂ ਦੇ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਨੇ ਖੇਤੀਬਾੜੀ ਖੇਤਰ ਵਿਚ ਸ਼ਾਨਦਾਰ ਉਪਲਬਧਦੀਆਂ ਹਾਸਲ ਕੀਤੀਆਂ ਹਨ। ਇੱਥੇ ਦੇ ਖੇਤੀਬਾੜੀ ਉਤਪਾਦ ਦਾ ਨਿਰਯਾਤ ਦੇਸ਼ ਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਹੋ ਰਿਹਾ ਹੈ। ਹੁਣ ਉਤਪਾਦਨ ਦੇ ਨਾਲ-ਨਾਲ ਇਸ ਦੀ ਗੁਣਵੱਤਾ ਵਧਾਉਣ ਲਈ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਰਾਜ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ।

ਫਸਲ ਦੀ ਗੁਣਵੱਤਾ ਵਧਾਉਣ ਵਿਚ ਖੇਤੀਬਾੜੀ ਵਿਗਿਆਨਕ ਦੀ ਅਹਿਮ ਭੂਮਿਕਾ

ਉਨ੍ਹਾਂ ਨੇ ਸੈਮੀਨਾਰ ਵਿਚ ਮੌਜੂਦਾ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਹੋਰ ਮਹਿਮਾਨਾਂ ਦਾ ਵਿਗਿਆਨਕਾਂ ਨਾਲ ਪਰਿਚੈ ਕਰਵਾਉਂਦੇ ਹੋਏ ਕਿਹਾ ਕਿ ਖੇਤੀਬਾੜੀ ਖੇਤਰ ਦੇ ਉਥਾਨ ਨੁੰ ਲੈ ਕੇ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਨਵੀਂ-ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋ ਹਰਿਆਣਾ ਸੂਬੇ ਨੇ ਇਸ ਖੇਤਰ ਵਿਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ ਹਨ।

ਖੇਤੀਬਾੜੀ ਖੇਤਰ ਵਿਚ ਰਿਕਾਰਡ ਤੋੜ ਉਤਪਾਦਨ ਹੋ ਰਿਹਾ ਹੈ, ਪਰ ਇਸ ਦੇ ਨਾਲ ਹੀ ਨਵੀਂ ਚਨੌਤੀਆਂ ਵੀ ਖੜੀਆਂ ਹੋ ਗਈਆਂ ਹਨ। ਵੱਧ ਖਾਦ ਅਤੇ ਦਵਾਈਆਂ ਦੀ ਵਰਤੋ ਨਾਲ ਫਸਲ ਊਤਪਾਦਕ ਗੁਣਵੱਤਾ ਦਾ ਪੱਧਰ ਡਿੱਗ ਰਿਹਾ ਹੈ, ਜਿਸ ਨਾਲ ਮਨੁੱਖ ਨੂੰ ਅਨੇਕ ਬੀਮਾਰੀਆਂ ਆਪਣੀ ਗਿਰਫਤ ਵਿਚ ਲੈ ਰਹੀਆਂ ਹਨ। ਇਹੀ ਨਹੀਂ ਪਾਣੀ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਇੰਨ੍ਹਾਂ ਤਮਾਮ ਚਨੌਤੀਆਂ ਨਾਲ ਨਜਿੱਠਣ ਲਈ ਹੁਣ ਚਿੰਤਨ ਕਰਨਾ ਬਹੁਤ ਜਰੂਰੀ ਹੋ ਗਿਆ ਹੈ। ਇਸ ਵਿਚ ਵਿਗਿਆਨਕਾਂ ਦੀ ਭੁਮਿਕਾ ਬਹੁਤ ਮਹਤੱਵਪੂਰਨ ਬਣ ਜਾਂਦੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਾਡੇ ਵਿਗਿਆਨਕ ਇੰਨ੍ਹਾਂ ਸਮਸਿਆਵਾਂ ਤੇ ਚਨੌਤੀਆਂ ਤੋਂ ਪਾਰ ਪਾ ਕੇ ਆਉਣ ਵਾਲੀ ਪੀੜੀਆਂ ਨੂੰ ਸੁਖਦ ਜੀਵਨ ਦੇਣ ਦਾ ਕੰਮ ਕਰਣਗੇ।

15 ਦੇਸ਼ਾਂ ਦੇ 900 ਵਿਗਿਆਨਕ ਤੇ ਖੋਜਕਾਰ ਲੈ ਰਹੇ ਹਿੱਸਾ

ਗੌਰਤਲਬ ਹੈ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਸਮੇਲਨ ਦੇ ਮੁੱਖ ਸਰੰਖਣ ਪ੍ਰੋਫੈਸਰ ਬੀਆਰ ਕੰਬੋਜ ਦੀ ਅਗਵਾਈ ਹੇਠ ਯੂਨੀਵਰਸਿਟੀ ਵਿਚ 4 ਤੋਂ 6 ਦਸੰਬਰ ਤਕ ਤਿੰਨ ਦਿਲਾਂ ਦੇ ਕੌਮਾਂਤਰੀ ਸਮੇਲਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਵਿਚ ਅਮੇਰਿਕਾ, ਬ੍ਰਿਟੇਨ, ਕੈਨੇਡਾ, ਕਜਾਖਸਤਾਨ, ਜਾਪਾਨ, ਮਿਸਰ, ਫ੍ਰਾਂਸ, ਜਰਮਨੀ, ਟਿਯੂਨਿਸ਼ਿਆ, ਬ੍ਰਾਜੀਲ , ਮੋਰੋਕੋ ਸਮੇਤ 15 ਦੇਸ਼ਾਂ ਦੇ 900 ਵਿਗਿਆਨਕ ਤੇ ਖੋਜਕਾਰ ਹਿੱਸਾ ਲੈ ਰਹੇ ਹਨ।

ਉਨ੍ਹਾਂ ਨੇ ਦਸਿਆ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਦੇਸ਼ ਦੇ ਕਿਸਾਨਾਂ ਦਾ ਭਾਵਨਾਤਮਕ ਰਿਸ਼ਤਾ ਹੈ। ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮਨਿਰਭਰ ਬਨਾਉਣ ਵਿਚ ਯੂਨੀਵਰਸਿਟੀ ਦੇ ਵਿਗਿਆਨਕਾਂ ਦੀ ਅਹਿਮ ਭੂਮਿਕਾ ਰਹੀ ਹੈ।

ਸੋਮਵਾਰ ਨੂੰ ਸਮੇਲਨ ਦੇ ਸ਼ੁਰੂਆਤੀ ਸੈਸ਼ਨ ਵਿਚ ਫ੍ਰਾਂਸ ਦੇ ਆਈਪੀਸੀਸੀ ਨੋਬਲ ਪੁਰਸਕਾਰ ਦੇ ਸਹਿ-ਜੇਮੂ ਪ੍ਰੋਫੈਸਰ ਆਰਥਰ ਸੀ ਰਿਡੇਕਰ ਤੇ ਅਮੇਰਿਕਾ ਦੀ ਟੈਕਸਾਸ ਏ ਏਂਡ ਏਮ ਯੂਨੀਵਰਸਿਟੀ ਦੇ ਫੈਕੇਲਟੀ ਫੇਲੋ ਪ੍ਰੋਫੈਸਰ ਸਰਜਿਓ ਸੀ ਕਾਪਾਰੇਡ ਨੇ ਤਕਨੀਕੀ ਵਿਸ਼ਿਆਂ ‘ਤੇ ਆਪਣੀ ਵਿਖਿਆਨ ਦਿੱਤਾ।

ਤਿੰਨ ਦਿਨਾਂ ਦੀ ਕੌਮਾਂਤਰੀ ਸਮੇਲਨ ਵਿਚ ਹਿੱਸਾ ਲੈਣ ਵਾਲੇ ਮੁੱਖ ਵਕਤਾਵਾਂ ਵਿਚ ਜਰਮਨੀ ਤੋਂ ਡਾ. ਡਿਟਰ ਏਚ ਤਰੁਟਜ ਓਸਿਤਰਬੁਰਕ , ਡੇਨਮਾਰਕ ਤੋਂ ਡਾ. ਅਹਿਮਦ ਜਹੂਰ, ਜਾਪਾਨਾ ਤੋਂ ਪ੍ਰੋਫੈਸਰ ਯੋ ਤਾਮਾ ਤੇ ਡਾ. ਟਾਕੂਰੋ ਸ਼ਿਨਾਨਾ, ਕਜਾਕੀਸਤਾਨ ਤੋਂ ਡਾ. ਵਿਕਟਰ ਕਾਮਕਿਨ ਤੇ ਡਾ. ਓਕਸਾਨਾ ਏਰਮਾਕੋਵਾ, ਫ੍ਰਾਂਸ ਤੋਂ ਡਾ. ਬੋਚਾਈਬ ਖਦਰੀ, ਪੋਲੈਂਡ ਤੋਂ ਡਾ. ਟਕਾਓ ਇਸ਼ਿਕਾਵਾ, ਮਿਸਰ ਤੋਂ ਡਾ. ਹਾਸਮ ਰੂਸ਼ਦੀ, ਕੋਲੰਬਿਆ ਤੋਂ ਡਾ. ਦੇਵਕੀ ਨੰਦਨ, ਸੀਮਯੀਟ ਮੈਕਸਿਕੋ ਤੋਂ ਡਾ. ਏਮ ਕੇ ਗਥਾਲਾ ਅਤੇ ਡਾ. ਮੈਕਸਵੈਲ ਮਕੋਂਡੀਵਾ, ਬ੍ਰਾਜੀਲ ਤੋਂ ਡਾ. ਫਾਂਸਿਸਕੋ ਫਗਿਓ ਤੇ ਡਾ. ਵਾਲਮੀ ਹੈਚ-ਫਗਿਓ-ਸ਼ਾਰਕ ਤੋਂ ਡਾ. ਰਾਬੇ ਯਾਹਯਾ, ਇਕੀਸੇਟ ਤੋਂ ਡਾ. ਏਸ ਕੇ ਗੁਪਤਾ, ਕੈਲੀਫੋਰਨਿਆ ਤੋਂ ਡਾ. ਚੰਦਰ ਪੀ ਅਰੋੜਾ ਸ਼ਾਮਿਲ ਹਨ।

ਦੇਸ਼ ਦੇ ਪ੍ਰਸਿੱਦ ਖੋਜ ਸੰਸਥਾਵਾਂ ਵਿਚ ਕੰਮ ਕਰ ਰਹੇ ਮੰਨੇ-ਪ੍ਰਮੰਨੇ ਵਿਗਿਆਨਕ ਵੀ ਇਸ ਸਮੇਲਨ ਵਿਚ ਵਿਆਖਿਆ ਦੇਣ ਪਹੁੰਚੇ ਹਨ, ਜਿਨ੍ਹਾਂ ਵਿਚ ਏਡੀਜੀ ਆਈਸੀਆਰ ਡਾ. ੲਸ ਕੇ ਸ਼ਰਮਾ, ਏਡੀਜੀ ਆਈਸੀਆਰ ਡਾ. ਬੀ ਪੀ ਮੋਹਤੀ ਆਦਿ ਸ਼ਾਮਿਲ ਹਨ।

ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਭਾਜਪਾ ਜਿਲ੍ਹਾਂ ਪ੍ਰਧਾਨ ਕੈਪਟਨ ਭੁਪੇਂਦਰ ਸਿੰਘ, ਮੇਅਰ ਗੌਤਮ ਸਰਦਾਨਾ, ਡਿਜੀਨਲ ਕਮਿਸ਼ਨਰ ਗੀਤਾ ਭਾਰਤੀ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਨਗਰ ਕਮਿਸ਼ਨਰ ਪ੍ਰਦੀਪ ਦਹਿਆ, ਪੁਲਿਸ ਸੁਪਰਡੈਂਟ ਮੋਹਿਤ ਹਾਂਡਾ, ਸਾਬਕਾ ਮੰਤਰੀ ਪ੍ਰੋਫੈਸਰ ਛਤਰਪਾਲ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

Scroll to Top