Training Jet

ਤੇਲੰਗਾਨਾ ‘ਚ ਭਾਰਤੀ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਦੋ ਜਵਾਨਾਂ ਦੀ ਮੌਤ

ਚੰਡੀਗੜ੍ਹ, 04 ਦਸੰਬਰ 2023: ਤੇਲੰਗਾਨਾ ਵਿੱਚ ਸੋਮਵਾਰ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ (Training Jet) ਹੋ ਗਿਆ। ਇਸ ਹਾਦਸੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਵੇਲੀ ‘ਚ ਹਾਦਸਾਗ੍ਰਸਤ ਹੋ ਗਿਆ।

ਭਾਰਤੀ ਹਵਾਈ ਫੌਜ ਦੇ ਮੁਤਾਬਕ ਜਹਾਜ਼ ‘ਚ ਦੋ ਪਾਇਲਟ ਮੌਜੂਦ ਸਨ।ਦੱਸਿਆ ਜਾ ਰਿਹਾ ਹੈ ਕਿ ਇੱਕ ਟ੍ਰੇਨਰ ਸੀ ਜੋ ਨਵੇਂ ਕੈਡਿਟ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦੇ ਰਿਹਾ ਸੀ। ਜਹਾਜ਼ (Training Jet) ਨੇ ਸੋਮਵਾਰ ਸਵੇਰੇ ਡਿੰਡੀਗੁਲ ਸਥਿਤ ਏਅਰ ਫੋਰਸ ਅਕੈਡਮੀ ਤੋਂ ਉਡਾਣ ਭਰੀ ਅਤੇ ਸਵੇਰੇ 8:55 ਵਜੇ ਕਰੈਸ਼ ਹੋ ਗਿਆ। ਸਥਾਨਕ ਲੋਕਾਂ ਮੁਤਾਬਕ ਜਹਾਜ਼ ਕੁਝ ਹੀ ਮਿੰਟਾਂ ‘ਚ ਸੜ ਕੇ ਸੁਆਹ ਹੋ ਗਿਆ।

ਪਿਛਲੇ 8 ਮਹੀਨਿਆਂ ਵਿੱਚ ਹਵਾਈ ਸੈਨਾ ਦਾ ਇਹ ਤੀਜਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਟਰੇਨੀ ਏਅਰਕ੍ਰਾਫਟ ਕਿਰਨ ਕਰੈਸ਼ ਹੋ ਗਿਆ ਸੀ। ਮਈ ਵਿੱਚ ਇੱਕ ਮਿਗ-21 ਜਹਾਜ਼ ਦੇ ਕਰੈਸ਼ ਹੋਣ ਕਾਰਨ ਤਿੰਨ ਪਾਇਲਟਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਪਹਿਲਾਂ ਜੂਨ ਵਿੱਚ, ਭਾਰਤੀ ਹਵਾਈ ਸੈਨਾ ਦਾ ਇੱਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਭੋਗਪੁਰਾ ਪਿੰਡ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਕਰੈਸ਼ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਨੇ ਪੈਰਾਸ਼ੂਟ ਦੀ ਵਰਤੋਂ ਕਰਕੇ ਸਫਲਤਾਪੂਰਵਕ ਬਾਹਰ ਕੱਢਿਆ।

Scroll to Top