ਚੰਡੀਗੜ੍ਹ, 03 ਦਸੰਬਰ 2023: ਰਾਜਸਥਾਨ (Rajasthan) ਵਿੱਚ ਇੱਕ ਵਾਰ ਫਿਰ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਰਿਵਾਜ ਜਾਰੀ ਰਹਿਣ ਦੀ ਸੰਭਾਵਨਾ ਜਾਪ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੂਰਨ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਇਸ ਸਮੇਂ ਭਾਜਪਾ 113 ਸੀਟਾਂ ‘ਤੇ ਅਤੇ ਕਾਂਗਰਸ 70 ਸੀਟਾਂ ‘ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 16 ਸੀਟਾਂ ‘ਤੇ ਅੱਗੇ ਹਨ। ਪਹਿਲਾ ਨਤੀਜਾ ਭਾਜਪਾ ਦੇ ਹਿੱਸੇ ਆਇਆ ਹੈ।
ਸਰਦਾਰਪੁਰਾ ਸੀਟ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅੱਗੇ ਚੱਲ ਰਹੇ ਹਨ। ਦੀਆ ਕੁਮਾਰੀ ਵਿਦਿਆਧਰ ਨਗਰ ਸੀਟ ਤੋਂ ਅੱਗੇ ਚੱਲ ਰਹੀ ਹੈ। ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ।