ਚੰਡੀਗੜ੍ਹ, 03 ਦਸੰਬਰ 2023: ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਰੁਝਾਨ ਰਾਜਸਥਾਨ ਵਿੱਚ ਇੱਕ ਵਾਰ ਫਿਰ ਜਾਰੀ ਰਹਿਣ ਦੀ ਸੰਭਾਵਨਾ ਜਾਪਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ (BJP) ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਇਸ ਸਮੇਂ ਭਾਜਪਾ 103 ਸੀਟਾਂ ‘ਤੇ ਅਤੇ ਕਾਂਗਰਸ 75 ਸੀਟਾਂ ‘ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 21 ਸੀਟਾਂ ‘ਤੇ ਅੱਗੇ ਹਨ।
ਵਿਧਾਨ ਸਭਾ ਸਪੀਕਰ ਡਾ.ਸੀ.ਪੀ.ਜੋਸ਼ੀ ਪਿੱਛੇ ਚੱਲ ਰਹੇ ਹਨ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸਤੀਸ਼ ਪੂਨੀਆ ਵੀ ਆਮੇਰ ਸੀਟ ਤੋਂ ਪਿੱਛੇ ਚੱਲ ਰਹੇ ਹਨ। ਸ਼ੁਰੂਆਤ ‘ਚ ਪਛੜਨ ਤੋਂ ਬਾਅਦ ਸਚਿਨ ਪਾਇਲਟ ਅਤੇ ਗੋਵਿੰਦ ਸਿੰਘ ਦੋਤਸਰਾ ਨੇ ਲੀਡ ਹਾਸਲ ਕੀਤੀ ਹੈ।
ਸਰਦਾਰਪੁਰਾ ਸੀਟ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅੱਗੇ ਚੱਲ ਰਹੇ ਹਨ। ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ। ਸ੍ਰੀਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੁੰਨਰ ਦੀ ਮੌਤ ਹੋਣ ਕਾਰਨ ਇੱਥੇ ਚੋਣ ਨਹੀਂ ਹੋ ਸਕੀ ਹੈ।