election results

ਚਾਰ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਪੱਛੜੀ ਕਾਂਗਰਸ, ਛੱਤੀਸਗੜ੍ਹ ‘ਚ ਅੱਗੇ

ਚੰਡੀਗ੍ਹੜ 03 ਦਸੰਬਰ 2023: ਅੱਜ ਦੇਸ਼ ਦੇ ਚਾਰ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ (election results)  ਅੱਜ ਐਲਾਨੇ ਜਾਣ ਜਾ ਰਹੇ ਹਨ। ਰਾਜਸਥਾਨ ਦੇ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ 126 ਸੀਟਾਂ ‘ਤੇ ਅੱਗੇ ਨਜ਼ਰ ਆ ਰਹੀ ਹੈ। ਕਾਂਗਰਸ 61 ਅਤੇ ਹੋਰ 12 ਸੀਟਾਂ ‘ਤੇ ਅੱਗੇ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਰਾਜਸਥਾਨ ‘ਚ ਭਾਜਪਾ ਨੂੰ 99 ਸੀਟਾਂ ‘ਤੇ, ਕਾਂਗਰਸ ਨੂੰ 72 ‘ਤੇ, ਆਜ਼ਾਦ ਨੂੰ 9 ‘ਤੇ ਅਤੇ ਭਾਰਤ ਆਦਿਵਾਸੀ ਪਾਰਟੀ ਨੂੰ 4 ਸੀਟਾਂ ‘ਤੇ ਲੀਡ ਮਿਲਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੀਪੀਆਈ (ਐਮ) ਨੂੰ 2 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਇਸਦੇ ਨਾਲ ਹੀ ਛੱਤੀਸਗੜ੍ਹ ਦੀਆਂ 71 ਸੀਟਾਂ ‘ਤੇ ਰੁਝਾਨ ਸਾਹਮਣੇ ਆਇਆ ਹੈ। ਇੱਥੇ ਕਾਂਗਰਸ 46 ਅਤੇ ਭਾਜਪਾ 25 ਸੀਟਾਂ ‘ਤੇ ਅੱਗੇ ਹੈ।

ਮੱਧ ਪ੍ਰਦੇਸ਼ ਦੀਆਂ 147 ਸੀਟਾਂ ‘ਤੇ ਰੁਝਾਨ ਸਾਹਮਣੇ ਆਇਆ ਹੈ। ਇੱਥੇ ਭਾਜਪਾ 80 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਨੂੰ 65 ਸੀਟਾਂ ‘ਤੇ ਲੀਡ ਮਿਲਦੀ ਨਜ਼ਰ ਆ ਰਹੀ ਹੈ ਅਤੇ ਬਾਕੀਆਂ ਨੂੰ 2 ਸੀਟਾਂ ‘ਤੇ ਲੀਡ ਮਿਲ ਰਹੀ ਹੈ।

ਇਸਦੇ ਨਾਲ ਹੀ ਤੇਲੰਗਾਨਾ ਦੀਆਂ 87 ਸੀਟਾਂ ‘ਤੇ ਰੁਝਾਨ ਸਾਹਮਣੇ ਆਇਆ ਹੈ। ਇੱਥੇ ਕੇਸੀਆਰ ਦੀ ਪਾਰਟੀ ਬੀਆਰਐਸ 30, ਕਾਂਗਰਸ 50, ਭਾਜਪਾ 2 ਅਤੇ ਏਆਈਐਮਆਈਐਮ 5 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।

 

 

Scroll to Top