ਚੰਡੀਗੜ੍ਹ, 2 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਆਉਣ ਵਾਲੇ 25 ਸਾਲਾਂ ਵਿਚ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸੂਬੇ ਤੇ ਦੇਸ਼ ਦੀ ਨੌਜਵਾਨ ਸ਼ਕਤੀ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ|ਮੁੱਖ ਮੰਤਰੀ ਅੱਜ ਇੱਥੇ ਆਡਿਓ ਕਾਨਫਰੈਂਸਿੰਗ ਰਾਹੀਂ ਮੁੱਖ ਮੰਤਰੀ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਮ੍ਰਿਤ ਕਾਲ ਦੇ 4 ਥੰਬ (ਨੌਜਵਾਨ ਸ਼ਕਤੀ, ਨਾਰੀ ਸ਼ਕਤੀ, ਸਾਡੇ ਕਿਸਾਨ, ਮੱਧਮ ਤੇ ਗਰੀਬ ਵਰਗ) ਵਿਚੋਂ ਇਕ ਨੌਜਵਾਨ ਸ਼ਕਤੀ ਨਾਲ ਗਲਬਾਤ ਕਰ ਰਹੇ ਸਨ| ਇਸ ਮੌਕੇ ‘ਤੇ ਲਗਭਗ 22000 ਨੌਜਵਾਨਾਂ ਨੇ ਦੇਸ਼ ਦੇ ਭਵਿੱਖ ਦੇ ਰਸਤੇ ‘ਤੇ ਆਪਣਾ ਨਜ਼ਰਿਆ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨਾਲ ਵਿਚਾਰ-ਵਟਾਂਰਦੇ ਵਿਚ ਸਰਗਰਮ ਤੌਰ ‘ਤੇ ਹਿੱਸਾ ਲਿਆ|
ਇਸ ਮੌਕੇ ‘ਤੇ ਮੁੱਖ ਮੰਤਰੀ (CM Manohar Lal) ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਨਰਲ ਡਾ.ਅਮਿਤ ਅਗਰਵਾਲ ਵੀ ਹਾਜਿਰ ਰਹੇ|
ਖੁਸ਼ਹਾਲ ਅਤੇ ਵਿਕਸਿਤ ਭਾਤਰ ਦੇ ਟੀਚੇ ਵਿਚ ਮਹੱਤਵਪੂਰਨ ਯੋਗਦਾਨ ਦੇਣ ਦੀ ਨੌਜੁਆਨਾਂ ਦੀ ਸਮੱਰਥਾ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਵਿਚ ਆਰਥਿਕ ਵਿਕਾਸ ਨੂੰ ਗਤੀ ਦੇਣ ਦੀ ਸ਼ਕਤੀ ਹੈ| ਨੌਜਵਾਨਾਂ ਦੀ ਇਸ ਤਾਕਤ ਨੂੰ ਹਾਂ-ਪੱਖੀ ਦਿਸ਼ਾ ਦੇਣ ਲਈ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮੇਕ ਇੰਨ ਇੰਡਿਆ, ਸਕਿਲ ਇੰਡਿਆ, ਡਿਜੀਟਲ ਇੰਡਿਆ, ਸਟੈਂਡਅਪ ਇੰਡਿਆ ਅਤੇ ਸਟਾਟਅਪ ਇੰਡਿਆ ਵਰਗੇ ਅਨੇਕ ਪ੍ਰੋਗ੍ਰਾਮਾਂ ਦੀ ਸ਼ਲਾਘਾ ਕੀਤਾ|
ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ 25 ਸਾਲਾਂ ਦੇ ਅੰਮ੍ਰਿ੍ਰਤਕਾਲ ਵਿਚ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਚਾਰੋਂ ਥੰਮਾਂ ਨੂੰ ਹੋਰ ਮਜਬੂਤ ਕਰਨਾ ਹੋਵੇਗਾ, ਜੋ ਹੈ – ਸਾਡੀ ਨੌਜੁਆਨ ਸ਼ਕਤੀ, ਸਾਡੀ ਨਾਰੀ ਸ਼ਕਤੀ, ਕਿਸਾਨ ਅਤੇ ਮੱਧਮ ਤੇ ਗਰੀਬ ਵਰਗ| ਹਰੇਕ ਵਰਗ ਆਪਣੀ ਜਿੰਮੇਵਾਰੀ ਨਿਭਾਏਗਾ ਤਾਂ ਯਕੀਨੀ ਤੌਰ ‘ਤੇ 2047 ਤਕ ਅਸੀਂ ਵਿਕਸਿਤ ਦੇਸ਼ ਦੀ ਸ਼੍ਰੇਣੀ ਵਿਚ ਮੋਹਰੀ ਕਾਤਰ ਵਿਚ ਸ਼ਾਮਿਲ ਹੋਵਾਂਗੇ|
ਮੁੱਖ ਮੰਤਰੀ ਨੇ ਦਸਿਆ ਕਿ ਨਵੀਥ ਕੌਮੀ ਸਿਖਿਆ ਨੀਤੀ ਤਕ ਸਿਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਕੀਤਾ ਗਿਆ ਹੈ ਅਤੇ ਸਕੂਲਾਂ ਤੋਂ ਲੈਕੇ ਯੂਨੀਵਰਸਿਟੀਆਂ ਤਕ ਕੌਸ਼ਲ ਸਿਖਿਆ ਨੂੰ ਮਹੱਤਵਪੂਰਨ ਬਣਾਇਆ ਜਾ ਰਿਹਾ ਹੈ ਤਾਂ ਜੋ 2030 ਤਕ ਸੂਬੇ ਦੇ ਹਰੇਕ ਨੌਜੁਆਨ ਸਿਖਿਅਤ ਹੋਣ ਦੇ ਨਾਲ-ਨਾਲ ਹੁਨਰਮੰਦ ਬਣੇ|
ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਸਫਲਤਾ ਦੇ ਮੂਲ ਮੰਤਰ ਦਿੰਦੇ ਹੋਏ ਕਿਹਾ ਕਿ ਜੀਵਨ ਵਿਚ ਉਹ ਆਪਣੇ ਟੀਚੇ ਨੂੰ ਧਿਆਨ ਵਿਚ ਰੱਖਣ, ਹਾਂ-ਪੱਖੀ ਸੋਚੇ, ਅਨੁਸ਼ਾਸਿਤ ਅਤੇ ਧੀਰਜ ਰੱਖਣ, ਸਿਹਤ ਜੀਵਨਸ਼ੈਲੀ ਅਪਨਾਉਣ, ਸਮੇਂ ਦੀ ਸਹੀ ਵਰਤੋਂ ਕਰਨ ਅਤੇ ਸਮਾਜ ਅਤੇ ਦੇਸ਼ ਦੀ ਸੇਵਾ ਲਈ ਸਪਰਪਿਤ ਰਹਿਣ| ਮੁੱਖ ਮੰਤਰੀ ਨੇ ਨੌਜੁਆਨਾਂ ਤੋਂ ਅਗਲੇ 25 ਸਾਲਾਂ ਵਿਚ ਸੂਬੇ ਤੇ ਦੇਸ਼ ਨੂੰ ਵਿਕਾਸ ਦੀ ਉੱਚਾਈਆਂ ਤਕ ਪਹੁੰਚਾਉਣ ਲਈ ਉਨ੍ਹਾਂ ਦਾ ਸਾਥ ਮੰਗੀਆ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਨੌਜੁਆਨਾਂ ਦੇ ਸਭਾਵਿਮਾਨ ਦੀ ਰੱਖਿਆ ਲਈ ਸਰਕਾਰੀ ਨੌਕਰੀਆਂ ਨੂੰ ਮਿਸ਼ਨ ਮੈਰੀਟ ਵਿਚ ਬਦਲਿਆ ਹੈ| ਨੌਜੁਆਨਾਂ ਨੂੰ ਯੋਗਤਾ ਦੇ ਆਧਾਰ ‘ਤੇ ਬਿਨਾਂ ਖਰਚੀ-ਬਿਨਾਂ ਪਰਚੀ ਦੇ 1.10 ਲੱਖ ਵੱਧ ਸਰਕਾਰੀ ਨੌਕਰੀਆਂ ਦੇਕੇ ਉਨ੍ਹਾਂ ਦਾ ਮਨੋਬਲ ਵਧਾਇਆ ਹੈ| ਇਸ ਤੋਂ ਇਲਾਵਾ, ਸਰਕਾਰੀ ਨੌਕਰੀਆਂ ਵਿਚ ਗਰੀਬ ਪਰਿਵਾਰਾਂ ਦੇ ਉਮੀਦਵਾਰਾਂ ਨੂੰ 5 ਵਾਧੂ ਨੰਬਰ ਦੇਣ ਦਾ ਪ੍ਰਵਧਾਨ ਕੀਤਾ ਹੈ|
ਸਾਡਾ ਇਸ ਸਾਲ 60,000 ਨੌਕਰੀਆਂ ਦੇਣ ਦਾ ਟੀਚਾ ਹੈ, ਜਿੰਨ੍ਹਾਂ ਵਿਚੋਂ 41,000 ਤੋਂ ਵੱਧ ਆਸਾਮੀਆਂ ‘ਤੇ ਭਰਤੀ ਪ੍ਰਕ੍ਰਿਆ ਚਲ ਰਹੀ ਹੈ| ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿਖਿਆ ਤੇ ਰੁਜ਼ਗਾਰ ਦਿਵਾਉਣ ਲਈ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਗਿਆ ਹੈ| ਵਿਦੇਸ਼ ਵਿਚ ਰੁਜ਼ਗਾਰ ਦੇ ਮੌਕੇ ਭਲਣ ਵਾਲੇ ਨੌਜੁਆਨਾਂ ਦੇ ਕਾਲਜ ਵਿਚ ਹੀ ਮੁਫਤ ਪਾਸਪੋਰਟ ਬਣਾਏ ਜਾ ਰਹੇ ਹਨ|
ਉਨ੍ਹਾਂ ਕਿਹਾ ਕਿ ਸਟਾਟਅਪ ਅਤੇ ਖੋਜ ਲਈ ਭਾਰਤ ਦੁਨੀਆ ਵਿਚ ਇਕ ਕੇਂਦਰ ਵੱਜੋਂ ਉਭਰ ਰਿਹਾ ਹੈ| ਹਰਿਆਣਾ ਵਿਚ ਸਟਾਟਅਪ ਸਭਿਆਚਾਰ ਨੂੰ ਵੱਧਾਉਣ ਦੇਣ ਲਈ ਨਵੀਂ ਸਟਾਟਅਪ ਨੀਤੀ ਬਣਾਈ ਗਈ ਹੈ| ਇਸ ਨੀਤੀ ਦੇ ਤਹਿਤ ਨੌਜੁਆਨਾਂ ਨੂੰ ਆਰਥਿਕ ਤੇ ਤਕਨੀਕੀ ਮਦਦ ਦੇਕੇ ਉਨ੍ਹਾਂ ਨੂੰ ਆਪਣਾ ਸਟਾਟਅਪ ਸ਼ੁਰੂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ|