ਚੰਡੀਗੜ੍ਹ, 1 ਦਸੰਬਰ 2023: ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈ.ਏ.ਐੱਸ ਅਤੇ 1 ਐੱਚ.ਸੀ.ਐੱਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਨੁੰਹ ਦੇ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਲਕਸ਼ਿਤ ਸਰੀਨ ਨੂੰ ਨਵੇ ਸੁਸਜਿਤ ਅਹੁਦੇ ‘ਤੇ ਅੰਬਾਲਾ ਡਿਪਟੀ ਕਮਿਸ਼ਨਰ ਦਫਤਰ ਵਿਚ ਓ.ਐੱਸ.ਡੀ ਨਿਯੁਕਤ ਕੀਤਾ ਗਿਆ ਹੈ। ਨਰੇਂਦਰ ਕੁਮਾਰ, ਸਹਾਇਕ ਕਮਿਸ਼ਨਰ (ਸਿਖਲਾਈਧੀਨ) ਹਿਸਾਰ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਫਰੀਦਾਬਾਦ ਵਿਚ ਓ.ਐੱਸ.ਡੀ ਨਿਯੁਕਤ ਕੀਤਾ ਗਿਆ ਹੈ।
ਨਿਸ਼ਾ, ਸਹਾਇਕ ਕਮਿਸ਼ਨਰ (ਸਿਖਲਾਈਧੀਨ) ਅੰਬਾਲਾ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਪੰਚਕੂਲਾ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ। ਸੋਨੂ ਭੱਟ , ਸਹਾਇਕ ਕਮਿਸ਼ਨਰ (ਸਿਖਲਾਈਧੀਨ) ਫਰੀਦਾਬਾਦ ਨੁੰ ਇਕ ਨਵੇਂ ਸੁਸਜਿਤ ਨਿਯੁਕਤੀ ਦੇ ਸਥਾਨ ‘ਤੇ ਡਿਪਟੀ ਕਮਿਸ਼ਨਰ ਦਫਤਰ ਹਿਸਾਰ ਵਿਚ ਓ.ਐੱਸ.ਡੀ ਨਿਯੁਕਤ ਕੀਤਾ ਗਿਆ ਹੈ।
ਵਿਸ਼ਵਜੀਤ ਚੌਧਰੀ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਰੋਹਤਕ ਨੂੰ ਇਕ ਨਵੇਂ ਸੁਸਜਿਤ ਅਹੁਦੇ ਦੇ ਸਥਾਨ ‘ਤੇ ਡਿਪਟੀ ਕਮਿਸ਼ਨਰ ਦਫਤਰ ਗੁਰੂਗ੍ਰਾਮ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ। ਕਰਨਾਲ ਦੇ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਵਿਵੇਕ ਆਰਿਆ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਰੋਹਤਕ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।
ਯੱਸ਼ ਜਾਲੁਕਾ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਸਿਰਸਾ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਯਮੁਨਾਨਗਰ ਵਿਚ ਓਏਸਡੀ ਲਗਾਇਆ ਗਿਆ ਹੈ। ਡਾ. ਜੈਯੰਦਰ ਸਿੰਘ ਛਿੱਲਰ ਵਧੀਕ ਡਿਪਟੀ ਕਮਿਸ਼ਨਰ-ਜਿਲ੍ਹਾ ਸਿਵਲ ਸੰਸਾਧਨ ਸੂਚਨਾ ਅਧਿਕਾਰੀ, ਚਰਖੀ ਦਾਦਰੀ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਨਗਰ ਕਮਿਸ਼ਨਰ, ਭਿਵਾਨੀ ਅਤੇ ਚਰਖੀ ਦਾਦਰੀ ਦਾ ਕਾਰਜਭਾਰ ਦਿੱਤਾ ਗਿਆ ਹੇ।
ਐੱਚ.ਸੀ.ਐੱਸ ਅਧਿਕਾਰੀਆਂ ਵਿਚ, ਵਤਸਲ ਵਸ਼ਿਸ਼ਠ, ਮੁੱਖ ਪ੍ਰੋਟੋਕਾਲ ਅਧਿਕਾਰੀ, ਗੁਰੂਗ੍ਰਾਮ, ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ, ਵਧੀਕ ਸੀਈਓ ਗੁਰੂਗ੍ਰਾਮ ਮੈਟਰੋਪੋਲਿਟਨ ਡਿਵੇਲਪਮੈਂਟ ਅਥਾਰਿਟੀ ਗੁਰੂਗ੍ਰਾਮ ਦਾ ਕੰਮ ਵੀ ਦੇਖਣਗੇ।