ਚੰਡੀਗੜ੍ਹ, 29 ਨਵੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਤੋਂ ਨਿਆਂ ਦੀ ਆਸ ਲੈ ਕੇ ਅੱਜ ਅੰਬਾਲਾ ਵਿਚ ਉਨ੍ਹਾਂ ਦੇ ਆਵਾਸ ‘ਤੇ ਪੱਛਮੀ ਅਫਰੀਕੀ ਦੇਸ਼ ਬੁਰਕਿਆ ਫਾਸੋ ਨਿਵਾਸੀ ਨੌਜਵਾਨ ਪਹੁੰਚਿਆ ਚਿਸ ਨੇ ਬਰਵਾਲਾ (ਪੰਚਕੂਲਾ) ਦੀ ਫਰਮ ‘ਤੇ 25 ਲੱਖ ਰੁਪਏ ਧੋਖਾਧੜੀ ਦੇ ਦੋਸ਼ ਲਗਾਏ।
ਵਿਜ ਅੱਜ ਅੰਬਾਲਾ ਵਿਚ ਸਵੇਰੇ ਆਪਣੇ ਆਵਾਸ ‘ਤੇ ਸੂਬੇ ਦੇ ਕੋਣੇ-ਕੌਨੇ ਤੋਂ ਆਏ ਲੋਕਾਂ ਦੀ ਸਮੱਸਿਆਵਾਂ ਨੂੰ ਸੁਣ ਰਹੇ ਸਨ। ਬੁਰਕਿਆ ਫਾਸੋ ਨਿਵਾਸੀ ਨੌਜਵਾਨ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਆਪਣੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਊਸ ਨੂੰ ਆਪਣੇ ਕਾਰੋਬਾਰ ਦੇ ਲਈ ਪ੍ਰਿੰਟਿੰਗ ਮਸ਼ੀਨ ਦੀ ਜ਼ਰੂਰਤ ਸੀ ਅਤੇ ਇਸ ਦੇ ਲਈ ਉਸ ਨੈ ਬਰਵਾਲਾ ਦੀ ਫਰਮ ਨਾਲ ਗੱਲਬਾਤ ਕੀਤੀ ਸੀ। ਫਰਮ ਨੇ ਉਸ ਨੂੰ ਮਸ਼ੀਨ ਦਿਖਾਈ ਅਤੇ ਇਸ ਨੂੰ ਏਕਸਪੋਰਟ ਕਰਨ ਦਾ ਵਾਇਦਾ ਕੀਤਾ ਸੀ। ਅਫਰੀਕੀ ਦੇਸ਼ ਨਿਵਾਸੀ ਨੌਜੁਆਨ ਦਾ ਦੋਸ਼ ਸੀ ਕਿ ਫਰਮ ਸੰਚਾਲਕਾਂ ਨੇ ਉਸ ਤੋਂ ਵੱਖ-ਵੱਖ ਮਿੱਤੀਆਂ ਵਿਚ ਕੁੱਲ 25 ਲੱਖ ਰੁਪਏ ਬਤੌਰ ਏਡਵਾਂਸ ਲਿਆ, ਮਗਰ ਇਸ ਦੇ ਬਾਅਦ ਨਾ ਤਾਂ ਮਸ਼ੀਨ ਏਕਸਪੋਰਟ ਕੀਤੀ ਗਈ ਅਤੇ ਨਾ ਹੀ ਉਸ ਨੂੰ ਰਕਮ ਵਾਪਸ ਮਿਲੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦਿੱਤੇ।
ਇਸ ਤਰ੍ਹਾ ਰਿਵਾੜੀ ਤੋਂ ਆਏ ਪਰਿਵਾਰ ਨੇ ਆਪਣੇ ਭਰਾ ਦੀ ਹਤਿਆ ਮਾਮਲੇ ਵਿਚ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਦੋਸ਼ ਸੀ ਕਿ ਕਤਲ ਮਾਮਲੇ ਵਿਚ ਸਿਰਫ ਇਕ ਦੋਸ਼ੀ ਨੂੰ ਹੀ ਫੜਿਆ ਗਿਆ ਹੈ, ਗ੍ਰਹਿ ਮੰਤਰੀ ਅਨਿਲ ਵਿਜ ਨੇ ਰਿਵਾੜੀ ਏਸਪੀ ਦੀ ਅਗਵਾਈ ਹੇਠ ਏਸਆਈਟੀ ਗਠਨ ਕਰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਹਤਿਆ ਮਾਮਲੇ ਵਿਚ ਜਾਂਚ ਲਈ ਐੱਸ.ਆਈ.ਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ
ਯਮੁਨਾਨਗਰ ਤੋਂ ਆਈ ਮਹਿਲਾ ਨੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਦੱਸਿਆ ਕਿ ਉਸ ਦੇ ਬੇਟੇ ਦੀ ਹਤਿਆ ਕੀਤੀ ਗਈ ਹੈ ਜਦੋਂ ਕਿ ਸੜਕ ਹਾਦਸਾ ਲਿਖਾ ਕੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਸ ਨੇ ਦਸਿਆ ਕਿ ਕੁੱਝ ਨੌਜੁਆਨ ਉਸ ਦੇ ਬੇਟੇ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਉਸ ਦੀ ਹਤਿਆ ਦਾ ਸ਼ੱਕ ਹੈ। ਗ੍ਰਹਿ ਮੰਤਰੀ ਨੇ ਯਮੁਨਾਨਗਰ ਏਸਪੀ ਨੁੰ ਏਸਆਈਟੀ ਗਠਨ ਕਰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ।
ਕਬੂਤਰਬਾਜੀ ਮਾਮਲੇ ਵਿਚ ਏਸਆਈਟੀ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੌਂਪੀ ਜਾਂਚ
ਯਮੁਨਾਨਗਰ ਤੋਂ ਆਈ ਮਹਿਲਾ ਨੇ ਅੰਬਾਲਾ ਦੇ ਬਰਾੜਾ ਸਥਿਤ ਇਕ ਏਜੰਟ ‘ਤੇ ਕਬੂਤਰਬਾਜੀ ਦਾ ਦੋਸ਼ ਲਗਾਇਆ। ਉਸ ਦਾ ਦੋਸ਼ ਸੀ ਕਿ ਉਸ ਦੇ ਬੇਟ ਨੂੰ ਕੈਨੇਡਾ ਭੇਜਣ ਲਈ ਏਜੰਟ ਨੇ 25 ਲੱਖ ਰੁਪਏ ਮੰਗੇ ਜੋ ਕਿ ਉਨ੍ਹਾਂ ਨੇ ਉਸ ਨੂੰ ਦਿੱਤੇ। ਇਸ ਦੇ ਬਾਅਦ ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਦੀ ਥਾਂ ਕੰਬੋਡੀਆ ਭੇਜ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉੱਥੋਂ ਉਨ੍ਹਾਂ ਦਾ ਬੇਟਾ ਕੈਨੇਡਾ ਜਾਵੇਗਾ। ਇਸ ਦੇ ਲਈ ਏਜੰਟ ਨੇ ਹੋਰ ਰਕਮ ਮੰਗੀ ਜੋ ਕਿ ਉਨ੍ਹਾਂ ਨੇ ਨਹੀਂ ਦਿੱਤੀ। ਇਸ ਦੇ ਬਾਅਦ ਉਸ ਦਾ ਬੇਟਾ ਵਾਪਸ ਆ ਗਿਆ। ਹੁਣ ਏਜੰਟ ਬਰਾੜਾ ਵਿਚ ਆਪਣਾ ਆਫਿਸ ਤੇ ਮੋਬਾਇਲ ਬੰਦ ਕਰ ਫਰਾਰ ਹੈ। ਗ੍ਰਹਿ ਮੰਤਰੀ ਨੇ ਕਬੂਤਰਬਾਜੀ ਦੇ ਲਈ ਗਠਨ ਏਸਆਈਟੀ ਨੂੰ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦਿੱਤ।
ਇੰਨ੍ਹਾਂ ਮਾਮਲਿਆਂ ਵਿਚ ਵੀ ਗ੍ਰਹਿ ਮੰਤਰੀ ਨੇ ਕਾਰਵਾਈ ਦੇ ਨਿਰਦੇਸ਼ ਦਿੱਤੇ
ਗ੍ਰਹਿ ਮੰਤਰੀ ਅਨਿਲ ਵਿਜ ਦੇ ਸਾਹਮਣੇ ਅੰਬਾਲਾ ਦੇ ਬਾੜਾ ਪਿੰਡ ਦੇ ਸਾਬਕਾ ਸਰਪੰਚ ਵਿਚ ਮੀਟਰ ਰੀਡਿੰਗ ਵਿਚ ਗੜਬੜੀ ਹੋਣ, ਅੰਬਾਲਾ ਨਿਵਾਸੀ ਵਿਅਕਤੀ ਨੇ ਰਿਸ਼ਤੇਦਾਰਾਂ ਤੋਂ ਜਮੀਨੀ ਵਿਵਾਦ ਦੇ ਚਲਦੇ ਮਾਲ ਰਿਕਾਰਡ ਦਾ ਠੀਕ ਕਰਵਾਉਦ, ਕੁਰੂਕਸ਼ੇਤਰ ਨਿਵਾਸੀ ਵਿਅਕਤੀ ਨੇ ਮਾਰਕੁੱਟ ਮਾਮਲੇ ਵਿਚ ਦੋਸ਼ੀਆਂ ਦੀ ਗਿਰਫਤਾਰੀ ਕਰਨ, ਕੈਥਲ ਨਿਵਾਸੀ ਨੌਜੁਆਨ ਨੇ ਜਮੀਨੀ ਕਬਜਾ ਛੁੜਾਉਣ ਬਾਰੇ ਅਤੇ ਹੋਰ ਸ਼ਿਕਾਇਤਾਂ ਆਈਆਂ ਜਿਸ ‘ਤੇ ਗ੍ਰਹਿ ਮੰਤਰੀ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।