Manohar Lal

CM ਮਨੋਹਰ ਲਾਲ ਅੱਜ ਫਤਿਹਪੁਰ ਬਿਲੋਚ ਪਿੰਡ ਤੋਂ ਵੈਨ ਨੂੰ ਹਰੀ ਝੰਡੀ ਦਿਖਾ ਕੇ ਵਿਕਸਿਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੀ ਕਰਨਗੇ ਸ਼ੁਰੂਆਤ

ਚੰਡੀਗੜ੍ਹ, 29 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal)  30 ਨਵੰਬਰ ਨੂੰ ਜ਼ਿਲ੍ਹਾ ਫਰੀਦਾਬਾਦ ਦੇ ਫਤਿਹਪੁਰ ਬਿਲੋਚ ਪਿੰਡ ਤੋਂ ਵੈਨ ਨੂੰ ਹਰੀ ਝੰਡੀ ਦਿਖਾ ਕੇ ਵਿਕਸਿਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਯਾਤਰਾ ਦਾ ਊਦੇਸ਼ ਕੇਂਦਰ ਤੇ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਨੂੰ ਘਰ ਘਰ ਤਕ ਪਹੁੰਚਾਉਣਾ ਅਤੇ ਅੰਤੋਂਦੇਯ ਦੀ ਭਾਵਨਾ ਨਾਲ ਸਮਾਜ ਦੀ ਆਖੀਰੀ ਲਾਇਨ ਵਿਚ ਬੈਠ ਵਿਅਕਤੀ ਦਾ ਉਥਾਨ ਯਕੀਨੀ ਕਰਨਾ ਹੈ।

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਅੱਜ ਫਤਿਹਪੁਰ ਬਿਲੋਚ ਪਿੰਡ ਵਿਚ ਵਿਕਸਿਤ ਭਾਰਤ-ਜਨ ਸੰਵਾਦ ਸੰਕਲਪ ਯਾਤਰਾ ਦੀ ਤਿਆਰੀਆਂ ਦਾ ਜਾਇਜਾ ਲਿਆ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਡਾ. ਅਗਰਵਲਾ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦੇ ਵਿਕਸਿਤ ਦੇਸ਼ਾਂ ਵਿਚ ਸ਼ਾਮਿਲ ਹੋ ਰਿਹਾ ਹੈ। ਇਹ ਸਾਡੇ ਦੇਸ਼ ਦੇ ਨਾਗਰਿਕਾਂ ਦੇ ਲਈ ਮਾਣ ਦੀ ਗੱਲ ਹੈ। ਵਿਕਸਿਤ ਭਾਰਤ, ਜਨ ਸੰਵਾਦ ਸੰਕਲਪ ਯਾਤਰਾ ਦਾ ਉਦੇਸ਼ ਆਮ ਜਨਤਾ ਵਿਚ ਮਾਣ ਦਾ ਭਾਵ ਪੈਦਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਰਕਾਰ ਦੀ ਹਰੇਕ ਯੋਜਨਾ ਨੂੰ ਸਮਾਜ ਦੇ ਆਖੀਰੀ ਲਾਇਨ ਵਿਚ ਬੈਠੇ ਵਿਅਕਤੀ ਤਕ ਪਹੁੰਚਾ ਕੇ ਅੰਤੋਂਦੇਯ ਦੀ ਭਾਵਨਾ ਨੂੰ ਸਾਕਾਰ ਰੂਪ ਦੇਣਾ ਹੈ।

ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਜਦੋਂ ਸਾਡਾ ਦੇਸ਼ ਤਰੱਕੀ ਦੀ ਰਾਹ ‘ਤੇ ਹੈ ਤਾਂ ਇਹ ਅਸੀਂ ਸਭ ਲਈ ਸਭ ਤੋਂ ਮਾਣ ਦਾ ਵਿਸ਼ਾ ਹੈ। ਅੱਜ ਪੂਰੀ ਦੁਨੀਆ ਵਿਚ ਭਾਰਤ ਦੇ ਲੋਕਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਦੇਸ਼ ਦੀ ਆਬਾਦੀ ਸਾਡੇ ਲਈ ਸਭ ਤੋਂ ਵੱਡੀ ਪੂੰਜੀ ਹੈ ਅਤੇ ਦੁਨੀਆ ਦੇ ਹਰੇਕ ਦੇਸ਼ ਵਿਚ ਅੱਜ ਸਾਡੇ ਲੋਕਾਂ ਨੇ ਆਪਣੇ ਕੰਮ ਦੀ ਬਦੌਲਤ ਆਪਣੀ ਪਹਿਚਾਣ ਬਣਾਈ ਹੈ।

ਉਨ੍ਹਾਂ (Manohar Lal) ਨੇ ਕਿਹਾ ਕਿ ਵਿਕਸਿਤ ਭਾਰਤ-ਜਨ ਸੰਵਾਦ ਸੰਕਲਪ ਯਾਤਰਾ ਦਾ ਉਦੇਸ਼ ਵੀ ਇਹੀ ਹੈ ਕਿ ਹਰੇਕ ਭਾਰਤੀ ਤਕ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚੇ ਅਤੇ ਉਹ ਦੇਸ਼ ਦੀ ਤਰੱਕੀ ਵਿਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕਰਨ। ਉਨ੍ਹਾਂ ਨੇ ਕਿਹਾ ਕਿ ਸਾਨੁੰ ਲੋਕਾਂ ਨੂੰ ਜੋੜਨਾ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਦੇ ਬਾਰੇ ਵਿਚ ਦੱਸਣਾ ਹੈ। ਉਨ੍ਹਾਂ ਨੇ ਬੱਚਿਆਂ ਨੁੰ ਵੀ ਇੰਨ੍ਹਾਂ ਪ੍ਰੋਗ੍ਰਾਮਾਂ ਨਾਲ ਜੋੜਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਊਹ ਉਨ੍ਹਾਂ ਦੇ ਲਈ ਪ੍ਰੇਰਣਾ ਬਣ ਸਕਣ।

ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਵੀਰਵਾਰ ਨੂੰ ਫਤਿਹਪੁਰ ਬਿਲੋਚ ਪਿੰਡ ਤੋਂ ਇਸ ਸੂਬਾ ਵਿਆਪੀ ਵਿਕਸਿਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੇ ਲਈ ਤਿਆਰ ਕੀਤੀ ਗਈ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਣਗੇ। ਮੁੱਖ ਮੰਤਰੀ ਇਸ ਪ੍ਰੋਗ੍ਰਾਮ ਵਿਚ ਮੌਜੂਦ ਨਾਗਰਿਕਾਂ ਨੂੰ ਸੁੰਹ ਵੀ ਦਿਵਾਉਣਗੇ ਕਿ ਊਹ 2047 ਤਕ ਵਿਕਸਿਤ ਭਾਂਰਤ ਬਣਾਉਣ ਵਿਚ ਆਪਣਾ ਅਮੁੱਲ ਯੋਗਦਾਨ ਦੇਣ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਜਨਭਲਾਈਕਾਰੀ ਯੋਜਨਾਵਾਂ ਨੂੰ ਲੈ ਕੇ ਸਟਾਲ ਵੀ ਲਗਾਏ ਜਾਣਗੇ ਅਤੇ ਉੱਥੇ ਹੀ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਵੀ ਦਿੱਤਾ ਜਾਵੇਗਾ।

Scroll to Top