Shubman Gill

IPL 2024 : ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਬਣੇ ਸ਼ੁਭਮਨ ਗਿੱਲ

ਚੰਡੀਗੜ੍ਹ, 27 ਨਵੰਬਰ 2023: ਹਾਰਦਿਕ ਪੰਡਯਾ ਦੀ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਤੋਂ ਬਾਅਦ, ਗੁਜਰਾਤ ਟਾਈਟਨਸ (Shubman Gill) ਨੇ ਆਈਪੀਐਲ 2024 ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਗੁਜਰਾਤ ਟਾਈਟਨਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਗਿੱਲ ਇੱਕ ਅਜਿਹੀ ਟੀਮ ਦੀ ਅਗਵਾਈ ਕਰੇਗਾ ਜਿਸ ਵਿੱਚ ਅਨੁਭਵ ਅਤੇ ਨੌਜਵਾਨ ਉਤਸ਼ਾਹ ਦਾ ਵਿਲੱਖਣ ਸੁਮੇਲ ਹੈ, ਜੋ ਕਿ ਗੁਜਰਾਤ ਟਾਈਟਨਸ ਦੀ ਵਿਸ਼ੇਸ਼ਤਾ ਹੈ।” ਇਹ ਬਦਲਾਅ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਛੱਡਣ ਕਾਰਨ ਹੋਇਆ ਹੈ। ਹਾਰਦਿਕ ਅਗਲੇ ਸੀਜ਼ਨ ‘ਚ ਮੁੰਬਈ ਇੰਡੀਅਨਜ਼ (MI) ਲਈ ਖੇਡਦੇ ਨਜ਼ਰ ਆਉਣਗੇ।

ਸ਼ੁਭਮਨ ਗਿੱਲ (Shubman Gill) ਨੇ ਗੁਜਰਾਤ ਲਈ 33 ਪਾਰੀਆਂ ਵਿੱਚ 47.34 ਦੀ ਔਸਤ ਨਾਲ ਤਿੰਨ ਸੈਂਕੜੇ ਅਤੇ ਅੱਠ ਅਰਧ ਸੈਂਕੜਿਆਂ ਦੀ ਮਦਦ ਨਾਲ 1373 ਦੌੜਾਂ ਬਣਾਈਆਂ ਹਨ। ਓਪਨਿੰਗ ਬੱਲੇਬਾਜ਼ ਲਈ ਪਿਛਲਾ ਸੀਜ਼ਨ ਯਾਦਗਾਰੀ ਰਿਹਾ, ਕਿਉਂਕਿ ਉਨ੍ਹਾਂ ਨੇ ਔਰੇਂਜ ਕੱਪ ਜਿੱਤਣ ਦੇ ਨਾਲ-ਨਾਲ 17 ਮੈਚਾਂ ਵਿਚ 59.33 ਦੀ ਔਸਤ ਨਾਲ ਤਿੰਨ ਸੈਂਕੜੇ ਅਤੇ ਚਾਰ ਅਰਧ ਸੈਂਕੜਿਆਂ ਦੀ ਮੱਦਦ ਨਾਲ 890 ਦੌੜਾਂ ਬਣਾਈਆਂ ਸਨ।

ਸ਼ੁਭਮਨ ਗਿੱਲ ਨੇ IPL ਵਿੱਚ ਗੁਜਰਾਤ ਟਾਈਟਨਸ ਦੀ ਸ਼ਾਨਦਾਰ ਸ਼ੁਰੂਆਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਸੀਜ਼ਨ ਵਿੱਚ, ਗਿੱਲ ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 60 ਗੇਂਦਾਂ ਵਿੱਚ 129 ਦੌੜਾਂ ਬਣਾਈਆਂ, ਆਈਪੀਐਲ ਪਲੇਆਫ ਵਿੱਚ ਕਿਸੇ ਬੱਲੇਬਾਜ਼ ਦਾ ਸਭ ਤੋਂ ਵੱਧ ਸਕੋਰਰ ਹੈ ।

ਕਪਤਾਨ ਦੀ ਜ਼ਿੰਮੇਵਾਰੀ ਸੰਭਾਲਣ ‘ਤੇ ਸ਼ੁਭਮਨ ਗਿੱਲ ਨੇ ਕਿਹਾ, ”ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲਣ ‘ਤੇ ਮੈਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇੰਨੀ ਚੰਗੀ ਟੀਮ ਦੀ ਅਗਵਾਈ ਕਰਨ ਲਈ ਮੇਰੇ ‘ਤੇ ਭਰੋਸਾ ਕਰਨ ਲਈ ਫਰੈਂਚਾਈਜ਼ੀ ਦਾ ਧੰਨਵਾਦ। ਗਿੱਲ ਨੇ ਕਿਹਾ ਕਿ ਕ੍ਰਿਕਟ ਦੇ ਸਾਡੇ ਦਿਲਚਸਪ ਬ੍ਰਾਂਡ ਨਾਲ ਟੀਮ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਹਾਂ ।

Scroll to Top