ਮੋਹਾਲੀ 22 ਨਵੰਬਰ 2023: ਪੰਜਾਬ ਸਰਕਾਰ ਦੀ ਤਰਫੋਂ ਗਰੀਬ ਲੋਕਾਂ ਦੀ ਭਲਾਈ ਦੇ ਲਈ ਬੰਧਨ ਮੁਕਤ ਫੰਡ ਸਕੀਮ ਦੇ ਤਹਿਤ ਕੱਚੇ ਮਕਾਨ, ਖਸਤਾ ਹਾਲਤ ਅਤੇ ਢਹਿ ਚੁੱਕੇ ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਮੋਹਾਲੀ ਹਲਕੇ ਵਿੱਚ 43 ਘਰਾਂ ਦੀ ਉਸਾਰੀ ਕੀਤੀ ਜਾਣੀ ਹੈ। ਇਸ ਸਬੰਧੀ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ
ਮੋਹਾਲੀ ਹਲਕੇ ਨਾਲ ਸੰਬੰਧਿਤ 43 ਘਰਾਂ ਦੀਆਂ ਮਕਾਨਾਂ ਦੀਆਂ ਛੱਤਾਂ ਨੂੰ ਬਦਲਣ ਅਤੇ ਜਰੂਰੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਰ ਇੱਕ ਘਰ ਦੇ ਅਤੇ ਪ੍ਰਤੀ ਮਕਾਨ ਸਵਾ ਲੱਖ ਤੋਂ ਡੇਢ ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਖਰਚੇ ਜਾਣਗੇ, ਤਾਂ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਬਿਨਾਂ ਕਿਸੇ ਦਿੱਕਤ ਤੋਂ ਰਹਿ ਸਕਣ |
ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ ਬਲਿਆਲੀ ਵਿਖੇ ਦਲਵੀਰ ਕੌਰ ਪਤਨੀ ਸਤਨਾਮ ਸਿੰਘ ਦੇ ਘਰ ਵਿਚਲਾ ਕੰਮ ਸ਼ੁਰੂ ਕਰਵਾਉਣ ਸਬੰਧੀ ਪਿੰਡ ਬਲਿਆਲੀ ਪੁੱਜੇ ਸਨ। ਅਤੇ ਇਸ ਤੋਂ ਬਾਅਦ ਪਿੰਡ ਬਲਿਆਲੀ ਵਿਖੇ ਹੀ ਮਲਕੀਤ ਸਿੰਘ ਪੁੱਤਰ ਲਾਭ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਦੇ ਘਰ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦਾ ਪਿੰਡ ਬਲਿਆਲੀ ਪੁੱਜਣ ਤੇ ਪਿੰਡ ਦੇ ਬਸ਼ਿੰਦਿਆਂ ਵੱਲੋਂ ਬੜੇ ਹੀ ਗਰਮਜੋਸ਼ੀ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ, ਉਹਨਾਂ ਕਿਹਾ ਕਿ ਹਲਕੇ ਦੇ ਬਹੁਤੇ ਪਿੰਡਾਂ ਦੇ ਵਿੱਚ ਮਕਾਨਾਂ ਦੀ ਛੱਤ ਹੀ ਨਹੀਂ, ਦੀਵਾਰ ਡਿੱਗੀ ਹੋਈ ਹੈ ਜਾਂ ਡਿੱਗਣ ਵਾਲੀ ਹੈ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਹਲਕੇ ਦੇ ਵਿਕਾਸ ਦੇ ਬਾਰੇ ਵਿੱਚ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਵੱਲ ਲੰਮਾ ਸਮਾਂ ਵਿਧਾਇਕ ਅਤੇ ਫਿਰ ਮੰਤਰੀ ਰਹੇ ਆਗੂਆਂ ਨੇ ਕਦੇ ਲੋਕਾਂ ਦੀ ਇਸ ਮੁਸ਼ਕਿਲ ਦੇ ਵੱਲ ਧਿਆਨ ਨਹੀਂ ਦਿੱਤਾ, ਪਰੰਤੂ ਹੁਣ ਪੰਜਾਬ ਸਰਕਾਰ ਦੁਆਰਾ ਇਹ ਮਕਾਨ ਬਣਾਏ ਜਾ ਰਹੇ ਹਨ ਅਤੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕਈ ਲੋਕ ਪੱਖੀ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਪਹਿਲਾਂ ਹੀ ਸਿਹਤ ਸੇਵਾਵਾਂ ਨੂੰ ਧਿਆਨ ਰੱਖਦੇ ਹੋਏ ਲੋਕਾਂ ਦੇ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉਚੇਰਾ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕੀ ਇਸ ਗੱਲ ਨੂੰ ਭਲੀਭਾਂਤੀ ਜਾਣਦੇ ਹਨ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਇੰਨੇ ਘੱਟ ਸਮੇਂ ਦੇ ਵਿੱਚ ਲੋਕ ਪੱਖੀ ਕੰਮਾਂ ਨੂੰ ਸ਼ੁਰੂ ਤੱਕ ਨਹੀਂ ਕੀਤਾ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਇੱਕ-ਇੱਕ ਕਰਕੇ ਆਪਣੇ ਵੱਲੋਂ ਦਿੱਤੀਆਂ ਗਾਰੰਟੀਆਂ ਅਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰ ਪਰਸਨ- ਇੰਜੀਨੀਅਰ ਪ੍ਰਭਜੋਤ ਕੌਰ, ਕੁਲਦੀਪ ਸਿੰਘ ਸਮਾਣਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਆਰ.ਪੀ. ਸ਼ਰਮਾ- ਸਾਬਕਾ ਕੌਂਸਲਰ , ਹਰਵਿੰਦਰ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ, ਡਾਕਟਰ ਕੁਲਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਮਲਕੀਤ ਸਿੰਘ ਪ੍ਰਧਾਨ, ਤਰਨਜੀਤ ਸਿੰਘ, ਸਮੇਤ ਵੱਡੀ ਗਿਣਤੀ ਦੇ ਵਿੱਚ ਪਿੰਡ ਬਰਿਆਲੀ ਦੇ ਪਤਵੰਤੇ ਹਾਜ਼ਰ ਸਨ,