ਚੰਡੀਗੜ੍ਹ/ਬਠਿੰਡਾ, 22 ਨਵੰਬਰ 2023: ਅੱਜ ਪਿਛਲੇ 4 ਦਿਨਾਂ ਤੋਂ ਲਾਪਤਾ ਤਿੰਨ ਨੌਜਵਾਨਾਂ (missing youth) ‘ਚੋਂ ਦੋ ਭਰਾਵਾਂ ਆਕਾਸ਼ਦੀਪ ਅਤੇ ਅਨਮੋਲਦੀਪ ਦੀਆਂ ਲਾਸ਼ਾਂ ਨਹਿਰ ‘ਚੋਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਉਨ੍ਹਾਂ ਦਾ ਚਚੇਰਾ ਭਰਾ ਅਰਸ਼ਦੀਪ ਅਜੇ ਵੀ ਲਾਪਤਾ ਹੈ। ਪੁਲਿਸ ਅਤੇ ਪਰਿਵਾਰਕ ਮੈਂਬਰ ਤਿੰਨਾਂ ਲਾਪਤਾ ਨੌਜਵਾਨਾਂ ਦੀ ਲਗਾਤਾਰ ਭਾਲ ਕਰ ਰਹੇ ਹਨ |
ਬੀਤੇ ਸ਼ਨੀਵਾਰ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਪੈਂਦੇ ਪਿੰਡ ਪਿੰਡ ਝਾੜੀ ਵਾਲਾ ‘ਚ ਇਕ ਪਰਿਵਾਰ ਦੇ ਲੜਕੇ ਦਾ ਵਿਆਹ ਸੀ, ਜਿਸ ਲਈ ਸ਼ਨੀਵਾਰ ਸਵੇਰੇ ਸ਼ਗਨ ਦੀ ਰਸਮ ਰੱਖੀ ਗਈ ਸੀ ਅਤੇ ਅਗਲੇ ਦਿਨ ਮੰਗਲਵਾਰ ਨੂੰ ਬਰਾਤ ਆਉਣੀ ਸੀ। ਵਿਆਹੁਤਾ ਲੜਕੇ ਦੇ ਤਿੰਨ ਚਚੇਰੇ ਭਰਾ ਸ਼ਨੀਵਾਰ ਸ਼ਾਮ ਨੂੰ ਘਰ ਤੋਂ ਫ਼ਿਰੋਜ਼ਪੁਰ ਵਿਆਹ ਦੇ ਲਈ ਨਵੇਂ ਕੱਪੜੇ ਲੈਣ ਗਏ ਸਨ, ਪਰ ਅੱਜ ਤੱਕ ਵਾਪਸ (missing youth) ਨਹੀਂ ਆਏ। ਖੁਸ਼ੀ ਦੇ ਘਰ ਵਿੱਚ ਸੋਗ ਦਾ ਮਾਹੌਲ ਬਣ ਗਿਆ।