Hoshiarpur

CM ਭਗਵੰਤ ਮਾਨ ਤੇ ਕੇਜਰੀਵਾਲ ਅੱਜ ਹੁਸ਼ਿਆਰਪੁਰ ਤੇ ਨਾਲ ਲੱਗਦੇ ਇਲਾਕਿਆਂ ਲਈ 867 ਕਰੋੜ ਦੇ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

ਚੰਡੀਗੜ੍ਹ, 18 ਨਵੰਬਰ 2023: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ (Hoshiarpur) ਵਿਖੇ ‘ਵਿਕਾਸ ਕ੍ਰਾਂਤੀ ਰੈਲੀ’ ਕਰਨ ਜਾ ਰਹੇ ਹਨ, ਜਿੱਥੋਂ ਹੁਸ਼ਿਆਰਪੁਰ ਤੇ ਨਾਲ ਲੱਗਦੇ ਇਲਾਕਿਆਂ ਲਈ 867 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ |

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ‘ਚ ਵਿਕਾਸ ਦੀ ਨਵੀਂ ਇਬਾਰਤ ਵੱਜੋਂ ਜਾਣਿਆ ਜਾਵੇਗਾ | ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਦੀ ਵਿਕਾਸ ਕ੍ਰਾਂਤੀ ਦਾ ਗਵਾਹ ਪੂਰਾ ਪੰਜਾਬ ਬਣੇਗਾ |

Scroll to Top