Chhattisgarh

ਛੱਤੀਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਦੁਪਹਿਰ 1 ਵਜੇ ਤੱਕ 38.22 ਫੀਸਦੀ ਵੋਟਿੰਗ ਦਰਜ

ਚੰਡੀਗੜ੍ਹ, 17 ਨਵੰਬਰ, 2023: ਛੱਤੀਸਗੜ੍ਹ (Chhattisgarh) ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਦੂਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਸ਼ਾਮ 5 ਵਜੇ ਤੱਕ ਸਾਰੀਆਂ ਸੀਟਾਂ ‘ਤੇ ਵੋਟਿੰਗ ਹੋਵੇਗੀ। ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਦੁਪਹਿਰ 1 ਵਜੇ ਤੱਕ 38.22 ਫੀਸਦੀ ਵੋਟਿੰਗ ਹੋ ਚੁੱਕੀ ਹੈ। ਲੋਰਮੀ ਵਿੱਚ ਜਨਤਾ ਕਾਂਗਰਸ ਦੇ ਉਮੀਦਵਾਰ ਸਾਗਰ ਸਿੰਘ ਬੈਸ ਦੀ ਆਮ ਲੋਕਾਂ ਨਾਲ ਲੜਾਈ ਹੋਣ ਦੀ ਖ਼ਬਰ ਹੈ। ਪ੍ਰਦੇਸ਼ ਪ੍ਰਧਾਨ ਭਾਜਪਾ ਅਰੁਣ ਸਾਓ ਨੇ ਇਸ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਕੀਤੀ ਹੈ।

ਆਪਣੀ ਵੋਟ ਪਾਉਣ ਤੋਂ ਪਹਿਲਾਂ ਛੱਤੀਸਗੜ੍ਹ (Chhattisgarh) ਦੇ ਮੁੱਖ ਮੰਤਰੀ ਅਤੇ ਦੁਰਗ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਭੁਪੇਸ਼ ਬਘੇਲ ਨੇ ਕਿਹਾ ਕਿ ਸਾਡੇ ਕੋਲ 75 ਤੋਂ ਵੱਧ ਸੀਟਾਂ ਹਨ। ਇੱਥੇ ਲੜਾਈ ਇਕਪਾਸੜ ਹੈ, ਕੋਈ ਮੁਕਾਬਲਾ ਨਹੀਂ ਹੈ।

ਪ੍ਰਤਾਪਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸ਼ਕੁੰਤਲਾ ਸਿੰਘ ਨੇ ਵੋਟ ਪਾਈ। ਵਧੀਕ ਮੁੱਖ ਸਕੱਤਰ ਸੁਬਰਤ ਸਾਹੂ ਨੇ ਦੇਵੇਂਦਰ ਨਗਰ ਪੋਲਿੰਗ ਸੈਂਟਰ ‘ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।

Scroll to Top