Atta-Dal scheme

ਪੰਜਾਬ ‘ਚ ਘਰ ਘਰ ਆਟਾ ਦਾਲ ਸਕੀਮ ਲਾਗੂ ਕਰਨ ਦੀ ਤਿਆਰੀ, ਨਵੇਂ ਸਾਲ ਤੋਂ ਹੋਮ ਡਿਲੀਵਰੀ ਦੀ ਮਿਲੇਗੀ ਸਹੂਲਤ

ਚੰਡੀਗੜ੍ਹ, 17 ਨਵੰਬਰ, 2023: ਘਰ-ਘਰ ਆਟਾ ਦਾਲ ਸਕੀਮ (Atta-Dal scheme)ਹੁਣ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ, ਜਿਸ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਗਰੀਬਾਂ ਲਈ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਸਕੀਮ ਦੀ ਰੂਪ-ਰੇਖਾ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਹਾਲਾਂਕਿ ਇਸ ਸਕੀਮ ਤਹਿਤ ਹੋਮ ਡਿਲੀਵਰੀ ਅਗਲੇ ਸਾਲ ਜਨਵਰੀ ‘ਚ ਸ਼ੁਰੂ ਹੋ ਜਾਵੇਗੀ ਪਰ ਇਸ ਸਕੀਮ (Atta-Dal scheme) ਦੀ ਰਸਮੀ ਸ਼ੁਰੂਆਤ ਇਸੇ ਮਹੀਨੇ ਹੀ ਹੋ ਜਾਵੇਗੀ। ਇਸ ਯੋਜਨਾ ਨਾਲ ਸੂਬੇ ਵਿੱਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਦੇ 1.42 ਕਰੋੜ ਲਾਭਪਾਤਰੀ ਘਰ ਬੈਠੇ ਆਟਾ ਪ੍ਰਾਪਤ ਕਰ ਸਕਣਗੇ। ਸਕੀਮ ਤਹਿਤ ਹਰ ਮਹੀਨੇ 72500 ਮੀਟ੍ਰਿਕ ਟਨ ਰਾਸ਼ਨ ਵੰਡਿਆ ਜਾਵੇਗਾ।

ਸਕੀਮ ਦੇ ਖਰੜੇ ਅਨੁਸਾਰ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਅਕਤੂਬਰ ਤੋਂ ਦਸੰਬਰ ਤੱਕ ਦੀ ਮਿਆਦ ਲਈ ਕਣਕ ਦੀ ਵੰਡ ਕੀਤੀ ਗਈ ਹੈ। ਇਸ ਦੀ ਲਾਭਪਾਤਰੀਆਂ ਵਿੱਚ ਵੰਡ ਵੀ ਸ਼ੁਰੂ ਹੋ ਗਈ ਹੈ। ਲਾਭਪਾਤਰੀਆਂ ਨੂੰ ਅਗਲੇ ਸਾਲ ਜਨਵਰੀ ਵਿੱਚ ਹੋਮ ਡਿਲੀਵਰੀ ਮਿਲੇਗੀ। ਸਰਕਾਰ ਨੇ ਕਣਕ ਨੂੰ ਪੀਸਣ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਸ਼ਨਾਖਤ ਵੀ ਕੀਤੀ ਹੈ।

 

 

Scroll to Top