ਚੰਡੀਗੜ੍ਹ, 16 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਬਿਜਲੀ, ਪਾਣੀ, ਨਾਲੀ, ਸੜਕ ਤੇ ਸਫਾਈ ਹਰ ਨਾਗਰਿਕ ਦੀ ਮੁੱਢਲੀ ਜਰੂਰਤ ਹੈ ਅਤੇ ਉਨ੍ਹਾਂ ਨੇ ਪ੍ਰਾਥਮਿਕਤਾ ਦੇ ਆਧਾਰ ਇਹ ਸਹੂਲਤਾਂ ਮਹੁਇਆ ਕਰਾਉਣ ਦਾ ਕੰਮ ਕੀਤਾ ਹੈ। ਵਿਜ ਵੀਰਵਾਰ ਨੂੰ ਅੰਬਾਲਾ ਕੈਂਟ ਦੇ ਮਹੇਸ਼ਨਗਰ ਵਿਚ 3 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਜਗਾਧਰੀ ਰੋਡ ਤੋਂ ਬਬਿਆਲ (ਵਾਇਆ ਮਹੇਸ਼ਨਗਰ) ਤੱਕ ਰੋਡ ਦੇ ਨਵੀਨੀਕਰਣ ਕੰਮ ਦਾ ਨੀਂਹ ਪੱਥਰ ਰੱਖਣ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਇਹ ਢਾਈ ਕਿਲੋਮੀਟਰ ਰੋਡ ਕੰਕ੍ਰੀਟ ਦੀ ਬਣੇਗੀ ਜੋ ਕਿ 18 ਫੁੱਟ ਚੌੜੀ ਹੋਵੇਗੀ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਨਿਰਮਾਣ ਦੌਰਾਨ ਇਸ ਦੀ ਗੁਣਵੱਤਾ ਦਾ ਜਰੂਰੀ ਧਿਆਨ ਰੱਖਣ। ਇਸ ਤੋਂ ਪਹਿਲਾਂ ਪ੍ਰੋਗ੍ਰਾਮ ਸਥਾਨ ‘ਤੇ ਪਹੁੰਚਣ ‘ਤੇ ਵੱਡੀ ਗਿਣਤੀ ਵਿਚ ਭਾਜਪਾ ਕਾਰਜਕਰਤਾਵਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਦਾ ਸਵਾਗਤ ਕੀਤਾ ਗਿਆ।
ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਦੱਸਿਆ ਕਿ ਕੈਂਟ ਵਿਚ ਨਗਰ ਪਰਿਸ਼ਦ ਵੱਲੋਂ 65.38 ਕਰੋੜ ਦੀ ਲਾਗਤ ਨਾਲ 260 ਸੜਕਾਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ ਪੀਡਬਲਿਯੂਡੀ ਵੱਲੋਂ 42.15 ਕਰੋੜ ਰੁਪਏ ਦੀ ਲਾਗਤ ਨਾਲ 14 ਸੜਕਾਂ ਬਣਾਈਆਂ ਜਾ ਰਹੀਆਂ ਹਨ। ਦੋਵਾਂ ਵਿਭਾਗ ਵੱਲੋਂ ਕੁੱਲ 90.87 ਕਿਲੋਮੀਟਰ ਲੰਬੀ ਸੜਕਾਂ ਦਾ ਨਿਰਮਾਣ ਕੈਂਟ ਵਿਚ ਕੀਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਕੈਂਟ ਵਿਚ ਸੀਵਰੇਜ ਪਾਉਣ ਦਾ ਕੰਮ ਪਹਿਲਾਂ ਤੋਂ ਚੱਲ ਰਿਹਾ ਸੀ, ਹੁਣ ਸੀਵਰੇਜ ਪਾਉਣ ਦੇ ਬਾਅਦ ਸੜਕਾਂ ਦੇ ਨਵੀਨੀਕਰਣ ਦੇਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕੈਂਟ ਵਿਚ ਕਈ ਹੋਰ ਸੜਕਾਂ ਦੇ ਨਿਰਮਾਣ ਕੰਮ ਟੈਂਡਰ ਹੋਣ ‘ਤੇ ਸ਼ੁਰੂ ਕੀਤੇ ਜਾਣਗੇ।