ਚੰਡੀਗੜ੍ਹ, 15 ਨਵੰਬਰ 2023: ਰੋਹਿਤ ਸ਼ਰਮਾ (Rohit Sharma) ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ | ਰੋਹਿਤ ਸ਼ਰਮਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਕੋਹਲੀ ਅਤੇ ਗਿੱਲ ਦੀ ਜੋੜੀ ਕ੍ਰੀਜ਼ ‘ਤੇ ਹਨ । ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ।
ਰੋਹਿਤ ਸ਼ਰਮਾ (Rohit Sharma) ਨੇ ਇਸ ਮੈਚ ‘ਚ ਤਿੰਨ ਛੱਕੇ ਲਗਾਏ ਹਨ ਅਤੇ ਉਹ ਵਿਸ਼ਵ ਕੱਪ ‘ਚ 50 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਹ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਵੀ ਹਨ। ਉਸ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ। ਉਹ 28 ਛੱਕਿਆਂ ਦੇ ਨਾਲ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਮਾਮਲੇ ‘ਚ ਵੀ ਉਸ ਨੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 2015 ਵਿਸ਼ਵ ਕੱਪ ‘ਚ 26 ਛੱਕੇ ਲਗਾਏ ਸਨ।