ਚੰਡੀਗੜ੍ਹ, 11 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੀਵਾਲੀ ਦੇ ਮੌਕੇ ‘ਤੇ ਰੋਹਤਕ ਸ਼ਹਿਰਵਾਸੀਆਂ ਨੂੰ ਵਿਕਾਸਾਤਮਕ ਪਰਿਯੋਜਨਾਵਾਂ ਦਾ ਇਕ ਹੋਰ ਤੋਹਫਾ ਦਿੰਦੇ ਹੋਏ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੰਤ ਨਾਮਦੇਵ ਜੀ ਦੋ ਲੇਨ ਰੇਲਵੇ ਓਵਰਬ੍ਰਿਜ ਸਮਪਾਰ ਗਿਣਤੀ-60 (ਕੱਚਾ ਬੇਰੀ ਰੋਡ) ਦਾ ਉਦਘਾਟਨ ਕਰ ਜਨਤਾ ਨੁੰ ਸਮਰਪਿਤ ਕੀਤਾ। 47 ਕਰੋਡ ਰੁਪਏ ਤੋਂ ਵੱਧ ਦੀ ਰਕਮ ਨਾਲ ਨਵੇਂ ਨਿਰਮਾਣਤ ਇਹ ਦੋ ਮਾਰਗੀ ਰੇਲਵੇ ਓਵਰਬ੍ਰਿਜ ਪੁੱਲ ਦੀ ਲੰਬਾਈ 1150 ਮੀਟਰ ਅਤੇ ਚੌੜਾਈ 7 ਮੀਟਰ ਹੈ।
ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਨੁੰ ਪੂਰਾ ਕੀਤਾ ਗਿਆ ਹੈ। ਹੁਣ ਸ਼ਹਿਰਵਾਸੀਆਂ ਨੂੰ ਇਸ ਸੜਕ ‘ਤੇ ਜਾਮ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਨੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਢਾਂਚਾਗਤ ਸਹੂਲਤਾਂ ਨੂੰ ਵਧਾਉਣ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਇਸ ਨਵੇਂਨਿਰਮਾਣਤ ਰੇਲਵੇ ਓਵਰਬ੍ਰਿਜ ਦਾ ਨਾਂਅ ਮਹਾਨ ਸੰਤ ਨਾਮਦੇਵ ਜੀ ਮਹਾਰਾਜ ਦੇ ਨਾਂਅ ‘ਤੇ ਰੱਖਿਆ ਗਿਆ ਹੈ ਤਾਂ ਜੋ ਇਸ ਸੜਕ ਤੋਂ ਲੰਘਣ ਵਾਲੇ ਹਰ ਵਿਅਕਤੀ ਨੂੰ ਉਨ੍ਹਾਂ ਦੀ ਸਿਖਿਆਵਾਂ ਤੇ ਸੰਦੇਸ਼ ਤੋਂ ਪ੍ਰੇਰਣਾ ਮਿਲਦੀ ਰਹੇ। ਸੰਤ ਨਾਮਦੇਵ ਜੀ ਨੇ ਗੀਤਾ, ਰਮਾਇਣ ਤੇ ਮਹਾਭਾਰਤ ਵਰਗੇ ਗ੍ਰੰਥਾਂ ਦਾ ਮਰਾਠੀ ਭਾਸ਼ਾ ਵਿਚ ਅਨੁਵਾਦ ਕਰ ਗਿਆਨ ਦੇ ਪ੍ਰਚਾਰ-ਪ੍ਰਸਾਰ ਵਿਚ ਮਹਤੱਵਪੂਰਨ ਯੋਗਦਾਨ ਦਿੱਤਾ।
ਸੂਬੇ ਵਿਚ ਹੁਣ ਤਕ 62 ਰੇਲਵੇ ਓਵਰਬ੍ਰਿਜ ਨਿਰਮਾਣਤ, ਢਾਂਚਾਗਤ ਸਹੂਲਤਾਂ ਵਿਚ ਕੀਤਾ ਜਾ ਰਿਹਾ ਹੇ ਸੁਧਾਰ
ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿਚ 62 ਰੇਲਵੇ ਓਵਰਬ੍ਰਿਜਸ ਦੇ ਨਿਰਮਾਣ ‘ਤੇ 1151 ਕਰੋੜ ਰੁਪਏ ਖਰਚ ਕੀਤੇ ਗਏ ਹਨ। 52 ਆਰਓਬੀ ‘ਤੇ ਕੰਮ ਜਾਰੀ ਹੈ। ਸੂਬੇ ਵਿਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। 20 ਨਵੇਂ ਕੌਮੀ ਰਾਜਮਾਰਗ ਐਲਾਨ ਕੀਤੇ ਗਏ ਹਨ, 8 ਕੌਮੀ ਰਾਜਮਾਰਗਾਂ ਦਾ ਕੰਮ ਪੂਰਾ ਕੀਤਾ ਗਿਆ ਹੈ ਅਤੇ 12 ਕੌਮੀ ਰਾਜਮਾਰਗਾਂ ‘ਤੇ ਕੰਮ ਜਾਰੀ ਹੈ। ਰੇਪਿਡ ਰੇਲ ਪ੍ਰੋਜੈਕਟ ‘ਤੇ 70 ਹਜਾਰ ਕਰੋੜ ਰੁਪਏ ਦੀ ਰਕਮ ਨਾਲ ਦਿੱਲੀ ਤੋਂ ਪਾਣੀਪਤ ਮਾਰਗ ‘ਤੇ ਪਹਿਲੇ ਪੜਾਅ ਵਿਚ ਸਹੂਲਤ ਮਿਲੇਗੀ।ਸਥਾਨਕ ਪੱਧਰ ‘ਤੇ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ ਤੇ ਸਾਾਬਕਾ ਮੰਤਰੀ ਮਨੀਸ਼ ਗਰੋਵਰ ਨੇ ਕੀਤਾ ਉਦਘਾਟਨ
ਸਥਾਨਕ ਪੱਧਰ ‘ਤੇ ਪ੍ਰਬੰਧਿਤ ਉਦਘਾਟਨ ਸਮਾਰੋਹ ਵਿਚ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਪਰਿਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਨੇ ਸਾਲਾਂ ਪੁਰਾਣੀ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸ਼ਹਿਰਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ ਜਿਸ ਤੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀ ਕਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਓਵਰਬ੍ਰਿਜ ਪੁੱਲ ਦਾ ਨਾਂਅਕਰਣ ਸੰਤ ਨਾਮਦੇਵ ਜੀ ਮਹਾਰਾਜ ਦੇ ਨਾਂਅ ‘ਤੇ ਕੀਤਾ ਗਿਆ ਹੈ। ਸਰਕਾਰ ਵੱਲੋਂ ਸੰਤ ਮਹਾਤਮਾਵਾਂ ਦੀ ਸਿਖਿਆਵਾਂ ਤੇ ਸੰਦੇਸ਼ ਨੂੰ ਆਮ ਜਨਤਾ ਤਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕੇਂਦਰ ਤੇ ਸੂਬਾ ਸਰਕਾਰ ਦੇ ਕਾਰਜਕਾਲ ਵਿਚ 60 ਰੇਲਵੇ ਓਵਰਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਸੂਬੇ ਵਿਚ ਦਿੱਲੀ ਤੋਂ ਪਾਣੀਪਤ ਇਕ ਰੈਪਿਡ ਮੈਟਰੋ ਦਾ ਕੰਮ ਪੂਰਾ ਹੋਵੇਗਾ।
ਸਰਕਾਰ ਵੱਲੋਂ ਮੈਟਰੋ ਰੇਲ ਦੇ ਕੇਏਮਪੀ ਤਕ ਵਿਸਤਾਰ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ ਅਤੇ ਮੈਟਰੋ ਰੇਲ ਦਾ ਸਾਂਪਲਾ ਅਤੇ ਰੋਹਤਕ ਤਕ ਵਿਸਤਾਰ ਕਰਨ ਦੇ ਯਤਨ ਜਾਰੀ ਹਨ। ਰੋਹਤਕ -ਮਹਿਮ-ਹਾਂਸੀ ਰੇਲਵੇ ਲਾਇਨ ਦਾ ਕਾਰਜ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਸਰਕਾਰ ਵੱਲੋਂ ਦਿੱਲੀ ਤੋਂ ਝੱਜਰ ਨੂੰ ਰੇਲਵੇ ਮਾਰਗ ਨਾਲ ਜੋੜਨ ਦੇ ਲਈ ਸਰਕਾਰ ਵੱਲੋਂ ਮੰਜੂਰੀ ਪ੍ਰਦਾਨ ਕੀਤੀ ਗਈ ਹੈ।ਇਸ ਮੌਕੇ ‘ਤੇ ਮੇਅਰ ਮਨਮੋਹਨ ਗੋਇਲ, ਡਿਪਟੀ ਕਮਿਸ਼ਨਰ ਅਜੈ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਮਾਣਯੋਗ ਵਿਅਕਤੀ ਮੌਜੂਦ ਰਹੇ।