ਚੰਡੀਗੜ੍ਹ, 9 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਅੱਜ ਜਿਲ੍ਹਾ ਯਮੁਨਾਨਗਰ ਦੇ ਬਿਲਾਸਪੁਰ ਵਿਚ ਪ੍ਰਬੰਧਿਤ ਜਨਸੰਵਾਦ ਪ੍ਰੋਗ੍ਰਾਮ ਵਿਚ ਕਿਹਾ ਕਿ ਹਰਿਆਣਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਸਰਲਤਾ ਨਾਲ ਮਿਲ ਰਿਹਾ ਹੈ। ਅਜਿਹੀ ਯੋਜਨਾ ਕਿਸੇ ਹੋਰ ਸੂਬੇ ਵਿਚ ਨਹੀਂ ਹੈ। ਵਿਅਕਤੀ ਦੀ 60 ਸਾਲ ਦੀ ਉਮਰ ਹੁੰਦੇ ਹੀ ਉਸ ਦੀ ਪੈਂਸ਼ਨ ਖੁਦ ਬਣ ਜਾਂਦੀ ਹੈ। ਇਸ ਦਾ ਲਾਭ ਲੋਕਾਂ ਨੂੰ ਸਿੱਧਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੁੰਦੀ। ਰਾਜ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿਚ ਕੀਤੇ ਗਏ ਚਹੁਮੁੱਖੀ ਵਿਕਾਸ ਕੰਮ ਅਤੇ ਜਨਭਲਾਈਕਾਰੀ ਯੋਜਨਾਵਾਂ ਨਾਲ ਸੂਬਾਵਾਸੀਆਂ ਦੇ ਜੀਵਨ ਵਿਚ ਵਿਲੱਖਣ ਉਤਸਾਹ ਅਤੇ ਖੁਸ਼ਹਾਲੀ ਆਈ ਹੈ।
ਜਨਸੰਵਾਦ ਪ੍ਰੋਗ੍ਰਾਮ ਤੋਂ ਪਹਿਲਾਂ ਮੁੱਖ ਮੰਤਰੀ (Manohar Lal) ਨੇ ਲੋਕ ਨਿਰਮਾਣ ਵਿਭਾਗ ਵੱਲੋਂ ਸਢੋਰਾ ਵਿਧਾਨਸਭਾ ਖੇਤਰ ਵਿਚ 2.39 ਕਿਲੋਮੀਟਰ ਲੰਬੀ ਚਾਰ ਨਵੀਂ ਸੜਕਾਂ ਦੇ ਨਿਰਮਾਣ ਕੰਮ ਦਾ ਅਤੇ ਭਗਵਾਨਪੁਰ-ਲੋਹਗੜ੍ਹ ਸਾਹਿਬ ਗੁਰੂਦੁਆਰਾ ਸੜਕ ਤੋਂ ਏਸਜੀਪੀਸੀ ਗੁਰੂਦੁਆਰਾ ਤਕ ਸੜਕ ਤੇ ਲੋਹਗੜ੍ਹ ਨਦੀਂ ‘ਤੇ ਪੁੱਲ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਤਿੰਨ ਦਿਵਆਂਗਜਨਾਂ ਨੂੰ ਮੋਟਰਰਾਇਜਡ ਤਿਪਹਿਆ ਸਾਈਕਲ ਵੀ ਵੰਡੀ ਅਤੇ ਹਰਿਆਣਾ ਆਜੀਵਿਕਾ ਮਿਸ਼ਨ ਵੱਲੋਂ ਲਗਾਏ ਗਏ ਸਟਾਲ ਦਾ ਵੀ ਅਵਲੋਕਨ ਕੀਤਾ।
ਜਨਸੰਵਾਦ ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ (Manohar Lal) ਨੇ ਸਰਪੰਚਾਂ, ਬਜੁਰਗਾਂ, ਨੌਜੁਆਨਾਂ, ਮਹਿਲਾਵਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਅਤੇ ਵਿਕਾਸ ਰੂਪੀ ਕੰਮ ਜਾਣੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸ਼ਿਕਾਇਤ ਜਾਂ ਮੰਗ ਪੱਤਰ ਉਨ੍ਹਾਂ ਨੁੰ ਸੌਂਪੇ ਗਏ ਹਨ, ਉਨ੍ਹਾਂ ਦੇ ਇਕ-ਇਕ ਅੱਖਰ ਨੂੰ ਪੜ੍ਹ ਕੇ ਉਸ ਦਾ ਹੱਲ ਕਰਨ ਦਾ ਕੰਮ ਕੀਤਾ ਜਾਵੇਗਾ। ਜਿਲ੍ਹਾ ਪੱਧਰ ‘ਤੇ ਜੋ ਕਾਰਜ ਹੋਣਗੇ ਉਸ ਦਾ ਤੁਰੰਤ ਹੱਲ ਹੋਵੇਗਾ ਅਤੇ ਜੋ ਕੰਮ ਚੰਡੀਗੜ੍ਹ ਨਾਲ ਸੰਬਧਿਤ ਹੋਣਗੇ ਉਨ੍ਹਾਂ ‘ਤੇ ਵੀ ਤੇਜੀ ਨਾਲ ਕੰਮ ਕਰਵਾਉਣ ਦਾ ਕੰਮ ਕੀਤਾ ਜਾਵੇਗਾ।
ਮੁੱਖ ਮੰਤੀ ਨੇ ਕਿਹਾ ਕਿ ਉਨ੍ਹਾਂ ਦਾ ਬਿਲਾਸਪੁਰ ਦੇ ਨਾਲ ਕਾਫੀ ਡੁੰਘਾ ਰਿਸ਼ਤਾ ਹੈ। ਊਹ ਲੰਬੇ ਸਮੇਂ ਤਕ ਇੱਥੇ ਰਹੇ ਹਨ। ਇੱਥੇ ਦੇ ਮੇਲਿਆਂ, ਸਰਸਵਤੀ ਨਦੀ ਤੇ ਹੋਰ ਇਤਹਾਸਕ ਸਥਾਨਾਂ ਦਾ ਨਾਂਅ ਲੈਂਦੇ ਹਹੀ ਪੁਰਾਣੀ ਯਾਦਾਂ ਤਾਜਾ ਹੋ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 1985 -86 ਵਿਚ ਉਨ੍ਹਾਂ ਨੇ ਆਦਿਬਦਰੀ ਤੋਂ ਪਿਪਲੀ ਤਕ ਪੈਦਲ ਯਾਤਰਾ ਕੀਤੀ ਸੀ। ਵਿਕਾਸ ਦੇ ਨਾਂਅ ‘ਤੇ ਇੱਥੇ ਕੁੱਝ ਨਹੀਂ ਸੀ। ਨਦੀ ਵਿੱਚੋਂ ਨਿਕਲਦੇ ਸਨ ਤਾਂ ਉੱਥੇ ਹੀ ਰੁਕਨਾ ਪੈਂਦਾ ਸੀ।, ਪਰ ਅੱਜ ਇੱਥੇ ਵਿਕਾਸ ਕੰਮਾਂ ਨੂੰ ਤੁਰੰਤ ਕਰਵਾਉਣ ਦਾ ਕੰਮ ਕੀਤਾ ਗਿਆ ਹੈ। ਪਿਛਲੇ 9 ਸਾਲਾਂ ਵਿਚ ਅਸੀਂ ਰਿਕਾਰਡ ਤੋੜ ਵਿਕਾਸ ਕੰਮ ਕਰਵਾਏ ਹਨ। ਵਿਕਾਸ ਦੇ ਨਾਂਅ ‘ਤੇ ਜਿਨ੍ਹਾਂ ਪੈਸਾ ਭੇਜਿਆ ਜਾਂਦਾ ਹੈ, ਉਨ੍ਹਾਂ ਹੀ ਪੈਸਾ ਲਗਾਇਆ ਗਿਆ ਹੈ। ਇਹ ਜਨਤਾ ਦਾ ਪੈਸਾ ਹੈ ਅਤੇ ਜਨਤਾ ਦੇ ਹਿੱਤ ਦੇ ਲਈ ਹੀ ਲਗਣਾ ਚਾਹੀਦਾ ਹੈ। ਇਸੀ ਸੋਚ ਦੇ ਨਾਲ ਅਸੀਂ ਕੰਮ ਕੀਤੇ ਹਨ।
ਮੁੱਖ ਮੰਤਰੀ ਨੇ ਇਕ ਨੌਜੁਆਨ ਵੱਲੋਂ ਪਿੰਡ ਕੈਨਵਾਲ ਤੋਂ ਦੇਵਧਰ ਦੇ ਰਸਤੇ ‘ਤੇ ਨਸ਼ੇ ਦੀ ਗਤੀਵਿਧੀਆਂ ਹੋਣ ਦੀ ਸ਼ਿਕਾਇਤ ਰੱਖੀ। ਇਸ ਸ਼ਿਕਾਇਕ ‘ਤੇ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਿਸ ਸੁਪਰਡੈਂਟ ਨੂੰ ਉੱਥੇ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜੋ ਵੀ ਇਸ ਗਤੀਵਿਧੀ ਵਿਚ ਸ਼ਾਮਿਲ ਹਨ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਨਸ਼ੇ ਦਾ ਵਪਾਰ ਕਰਦਾ ਹੈ। ਉਸ ਦੀ ਪ੍ਰੋਪਰਟੀ ਨੂੰ ਅਟੈਚ ਕਰ ਅਗਲੀ ਕਾਰਵਾਈ ਤੁਰੰਤ ਅਮਲ ਵਿਚ ਲਿਆਈ ਜਾਵੇ।
ਇਸ ਦੇ ਨਾਲ -ਨਾਲ ਉਨ੍ਹਾਂ ਨੇ ਬਿਲਾਸਪੁਰ ਤੋਂ ਸਢੌਰੀ ਰੋਡ ‘ਤੇ ਸਰਸਵਤੀ ਪੁੱਲ ‘ਤੇ ਜੋ ਨਾਕਾਤ ਹੈ, ਊਸ ਨੂੰ ਵੀ ਉੱਥੇੋਂ ਹਟਾਉਣ ਦੇ ਨਿਰਦੇਸ਼ ਦਿੱਤੇ। ਜਨਸੰਵਾਦ ਦੇ ਦੌਰਾਨ ਉਨ੍ਹਾਂ ਨੇ ਸਰਪੰਚਾਂ ਵੱਲੋਂ ਪਿੰਡਾਂ ਵਿਚ ਬਾਰਾਤ ਘਰ, ਕੰਮਿਊਨਿਟੀ ਸੈਂਟਰ ਭਵਨਾਂ ਦੀ ਮੰਗ ‘ਤੇ ਬੀਡੀਪੀਓ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਦਾ ਸਰਵੇ ਕਰਵਾ ਕੇ ਜੇਕਰ ਉੱਥੇ ਪੰਚਾਇਤੀ ਜਮੀਨ ਹੈ, ਉਸ ਦਾ ਪ੍ਰਸਤਾਵ ਪਾਸ ਕਰਵਾ ਕੇ ਇਸ ਕੰਮ ਨੂੰ ਕਰਨ ਤਾਂ ਜੋ ਪਿੰਡਵਾਸੀਆਂ ਨੂੰ ਇਹ ਸਹੂਲਤ ਨਾਲ ਬਿਨ੍ਹਾਂ ਦੇਰੀ ਮਿਲ ਸਕੇ।
ਸੰਵਾਦ ਵਿਚ ਵਿਕਤੀ ਵੱਲੋਂ ਇਲਾਕੇ ਵਿਚ ਆਵਾਰਾ ਪਸ਼ੂਆਂ ਦੀ ਸਮਸਿਆ ਅਤੇ ਇੱਥੇ ਗਾਂਸ਼ਾਲਾ ਨਾ ਹੋਣ ਬਾਰੇ ਰੱਖੀ ਗਈ ਸ਼ਿਕਾਇਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤਾਂ ਜਮੀਨ ਵੱਧ ਹੈ, ਜੇਕਰ ਉੱਥੇ 10 ਏਕੜ ਤੋਂ ਵੱਧ ਪੰਚਾਇਤੀ ਜਮੀਨ ਹੈ ਅਤੇ ਜੇਕਰ ਉਹ ਗਾਂਸ਼ਾਲਾ ਦੇ ਲਈ ਆਫਰ ਕਰਦੇ ਹਨ ਤਾਂ ਉੱਥੇ ‘ਤੇ ਗਾਂਸ਼ਾਲਾ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਗਾਂ ਸੇਵਾ ਆਯੋਗ ਵੱਲੋਂ ਇਸ ਕੰਮ ਦੇ ਲਈ ਜੋ ਵੀ ਰਕਮ ਹੋਵੇਗੀ, ਊਹ ਵੀ ਉਪਲਬਧ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜਨਮਦਿਨ ਹੁੰਦਾ ਹੈ, ਉਸ ਦੇ ਮੋਬਾਇਲ ‘ਤੇ ਸੰਦੇਸ਼ ਭੇਜ ਕੇ ਉਨ੍ਹਾਂ ਨੁੰ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਅੱਜ ਵੀ ਬਿਲਾਸਪੁਰ ਦੇ 34 ਲੋਕਾਂ ਦਾ ਜਨਮਦਿਨ ਹੈ, ਜਿਸ ਦੇ ਲਈ ਊਹ ਉਨ੍ਹਾਂ ਨੁੰ ਮੁਬਾਰਕਬਾਦ ਦਿੰਦੇ ਹੈ। ਉਨ੍ਹਾਂ ਨੇ ਮੰਚ ‘ਤੇ 2 ਬੱਚਿਆਂ ਨੂੰ ਬੁਲਾ ਕੇ ਸ਼ੁਭ ਸੰਦੇਸ਼ ਦਾ ਕਾਰਡ ਤੇ ਉਪਹਾਰ ਦੇ ਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਇਹ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਬਿਲਾਸਪੁਰ ਦੇ 234 ਲੋਕਾਂ ਨੇ ਮੈਡੀਕਲ ਸਹੂਲਤ ਦਾ ਲਾਭ ਚੁਕਿਆ ਹੈ ਅਤੇ ਇਸ ਕੰਮ ‘ਤੇ 63 ਲੱਖ 42 ਹਜਾਰ ਰੁਪਏ ਦੀ ਰਕਮ ਖਰਚ ਹੋਈ ਹੈ। ਦੋ ਮਹਿਲਾ ਲਾਭਕਾਰਾਂ ਨੇ ਇਸ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਇੱਥੇ 3584 ਲੋਕਾਂ ਦਾ ਆਯੂਸ਼ਮਾਨ ਕਾਰਡ ਅਤੇ 1150 ਲੋਕਾਂ ਨੂੰ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾ ਦੇ ਤਹਿਤ ਪੈਂਸ਼ਨ ਉਪਲਬਧ ਕਰਵਾਈ ਜਾ ਰਹੀ ਹੈ। ਜਨਸੰਵਾਦ ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਜਿਨ੍ਹਾਂ ਲੋਕਾਂ ਦੀ 60 ਸਾਲ ਦੀ ਉਮਰ ਹੋ ਗਈ ਸੀ, ਉਨ੍ਹਾਂ ਵਿੱਚੋਂ ਅਜਿਹੇ ਕਈ ਲੋਕਾਂ ਨੂੰ ਮੰਚ ‘ਤੇ ਬੁਲਾ ਕੇ ਉਨ੍ਹਾਂ ਨੂੰ ਪੈਂਸ਼ਨ ਸਬੰਧੀ ਪ੍ਰਮਾਣ ਪੱਤਰ ਵੀ ਵੰਡੇ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਹੋਈ ਭਾਰੀ ਬਰਸਾਤ ਦੇ ਚਲਦੇ ਜਿਨ੍ਹਾਂ ਲੋਕਾਂ ਦੇ ਮਕਾਨ ਨੂੰ ਨੁਕਸਾਨ ਹੋ ਗਏ ਸਨ, ਉਸ ਬਾਰੇ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਸਰਵੇ ਕਰਵਾ ਕੇ ਡਾ. ਅੰਬੇਦਕਰ ਨਵੀਨੀਕਰਣ ਆਵਾਸ ਯੋਜਨਾ ਦੇ ਤਹਿਤ ਲਾਭ ਦਿਵਾਉਣ ਦੇ ਨਿਰਦੇਸ਼ ਦਿੱਤੇ ਹਨ।