ਚੰਡੀਗੜ੍ਹ, 06 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ 38ਵੇਂ ਮੈਚ ‘ਚ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ । ਸ਼੍ਰੀਲੰਕਾ ਦੇ ਬੱਲੇਬਾਜ਼ ਐਂਜੇਲੋ ਮੈਥਿਊਜ਼ (Angelo Mathews) ਬੱਲੇਬਾਜ਼ੀ ਕਰਨ ਲਈ ਕ੍ਰੀਜ਼ ‘ਤੇ ਆਏ ਪਰ ਅੰਪਾਇਰ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ। ਅੰਪਾਇਰਾਂ ਨੇ ਕਿਹਾ ਕਿ ਮੈਥਿਊਜ਼ (Angelo Mathews) ਆਊਟ ਹੋ ਗਿਆ ਹੈ। ਅੰਪਾਇਰ ਅਤੇ ਮੈਥਿਊਜ਼ ਵਿਚਾਲੇ ਕਾਫੀ ਦੇਰ ਤਕ ਬਹਿਸ ਹੁੰਦੀ ਰਹੀ ਪਰ ਅੰਤ ‘ਚ ਉਸ ਨੂੰ ਵਾਪਸ ਜਾਣਾ ਪਿਆ। ਦਰਅਸਲ ਮੈਥਿਊਜ਼ ਦਾ ਕ੍ਰੀਜ਼ ‘ਤੇ ਆਉਣ ਦਾ ਸਮਾਂ ਸਮਾਪਤ ਹੋ ਗਿਆ ਸੀ । ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਬੱਲੇਬਾਜ਼ ਦਾ ਟਾਈਮ ਆਊਟ ਹੋਇਆ।
ਅਕਤੂਬਰ 14, 2025 10:28 ਬਾਃ ਦੁਃ