Nepal

ਭਾਰਤ ਸਰਕਾਰ ਵੱਲੋਂ ਨੇਪਾਲ ‘ਚ ਭਾਰਤੀਆਂ ਦੀ ਤੁਰੰਤ ਸਹਾਇਤਾ ਲਈ ਹੈਲਪਲਾਈਨ ਨੰਬਰ ਜਾਰੀ

ਚੰਡੀਗੜ੍ਹ, 04 ਨਵੰਬਰ 2023: ਨੇਪਾਲ (Nepal) ਵਿੱਚ ਜ਼ਬਰਦਸਤ ਤੀਬਰਤਾ ਦੇ ਭੂਚਾਲ ਦੇ ਕੁਝ ਘੰਟਿਆਂ ਬਾਅਦ, ਭਾਰਤ ਨੇ ਭਾਰਤੀਆਂ ਲਈ ਇੱਕ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ। ਨੇਪਾਲ ਵਿੱਚ ਭਾਰਤ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਸਾਂਝੀਂ ਕਰਦਿਆਂ ਜਾਣਕਾਰੀ ਦਿੱਤੀ ਹੈ | ਸਹਾਇਤਾ ਦੀ ਲੋੜ ਵਾਲੇ ਭਾਰਤੀਆਂ ਲਈ ਅਲਰਟ ਐਮਰਜੈਂਸੀ ਸੰਪਰਕ ਨੰਬਰ +977-9851316807 ਜਾਰੀ ਕੀਤਾ ਹੈ।

ਨੇਪਾਲੀ (Nepal) ਮੀਡੀਆ ਮੁਤਾਬਕ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 331 ਕਿਲੋਮੀਟਰ ਉੱਤਰ-ਪੱਛਮ ਵਿਚ 10 ਕਿਲੋਮੀਟਰ ਜ਼ਮੀਨ ਹੇਠਾਂ ਸੀ। ਭੂਚਾਲ ਦਾ ਅਸਰ ਸਭ ਤੋਂ ਵੱਧ ਜਾਜਰਕੋਟ ਅਤੇ ਰੁਕਮ ਪੱਛਮੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ। ਮਰਨ ਵਾਲਿਆਂ ਦਾ ਅੰਕੜਾ 140 ਤੋਂ ਪਾਰ ਕਰ ਗਿਆ ਹੈ | ਸੈਂਕੜੇ ਘਰਾਂ ਦੇ ਨੁਕਸਾਨ ਦੀ ਵੀ ਖ਼ਬਰ ਹੈ।

Scroll to Top