ਐੱਸ.ਏ.ਐੱਸ. ਨਗਰ, 3 ਨਵੰਬਰ, 2023: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਕਲੱਸਟਰ ਮੁਖੀਆਂ (cluster heads) ਨਾਲ਼ ਆਨਲਾਈਨ ਮੀਟਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਡੀਈਓ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਵੀਆਂ ਗ੍ਰਾਂਟਾਂ ਦੀ ਮੰਗ ਕਰਨ, ਇਸਨੂੰ ਫਿਜ਼ੀਕਲ ਤੌਰ ਤੇ ਵੈਰੀਫਾਈ ਕਰਨ ਲਈ ਕਲੱਸਟਰ ਮੁਖੀਆਂ (cluster heads) ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੇ ਕਲੱਸਟਰ ਅਧੀਨ ਪੈਂਦੇ ਸਕੂਲਾਂ ਵਿੱਚ ਲੋੜੀਂਦੀਆਂ ਸਹੂਲਤਾਂ ਲਈ ਗਰਾਂਟ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਕੇ ਦਫ਼ਤਰ ਨੂੰ ਰਿਪੋਰਟ ਕਰਨ।
ਇਸੇ ਤਰ੍ਹਾਂ ਮੌਜੂਦਾ ਚੱਲ ਰਹੇ ਸਿਵਲ ਵਰਕਸ ਦੇ ਕੰਮਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੂਰੇ ਕਰਨ ਲਈ ਵੀ ਆਪਣੇ ਅਧੀਨ ਸਕੂਲਾਂ ਨੂੰ ਵਿਜ਼ਿਟ ਕਰਨ ਅਤੇ ਲੋਂੜੀਦੀ ਅਗਵਾਈ ਦੇਣ। ਇਸ ਮੌਕੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਅਤੇ ਜੇ ਈ ਕਮਲਦੀਪ ਸਿੰਘ,ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਵਰਿੰਦਰ ਪਾਲ ਸਿੰਘ ਨੇ ਵੀ ਸੰਬੋਧਨ ਕੀਤਾ।