ਚੰਡੀਗੜ੍ਹ, 28 ਅਕਤੂਬਰ 2023: ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਮਿਜ਼ੋਰਮ ਅਤੇ ਰਾਜਸਥਾਨ ਵਿੱਚ ਇਸ ਸਬੰਧੀ ਕਾਫੀ ਸਰਗਰਮੀ ਚੱਲ ਰਹੀ ਹੈ। ਇਸ ਦੌਰਾਨ ਰਾਜਸਥਾਨ ਵਿੱਚ ਹਾਲ ਹੀ ਵਿੱਚ ਈਡੀ (ED) ਦੇ ਛਾਪੇ ਨੂੰ ਲੈ ਕੇ ਸਿਆਸਤ ਹੋਰ ਭਖ ਗਈ ਹੈ । ਵਿਰੋਧੀ ਪਾਰਟੀਆਂ ਪਹਿਲਾਂ ਹੀ ਮੋਦੀ ਸਰਕਾਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਾਉਂਦੀਆਂ ਰਹੀਆਂ ਹਨ। ਹੁਣ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਤਾਜ਼ਾ ਕਾਰਵਾਈ ‘ਤੇ ਗੁੱਸੇ ‘ਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਛਾਪਿਆਂ ਤੋਂ ਡਰੇਗੀ ਨਹੀਂ ਅਤੇ ਇਕ ਦਿਨ ਭਾਜਪਾ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਵੇਗਾ।
ਮਲਿਕਾਰਜੁਨ ਖੜਗੇ ਨੇ ਅੱਗੇ ਕਿਹਾ ਕਿ ‘ਉਹ (ਭਾਜਪਾ) ਗਹਿਲੋਤ ਦੀ ਚੋਣਾਂ ਨੂੰ ਖਰਾਬ ਕਰਨਾ ਚਾਹੁੰਦੇ ਹਨ ਅਤੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਡਰਾਉਣਾ ਚਾਹੁੰਦੇ ਹਨ। ਉਹ ਹਰ ਸਮੇਂ ਅਜਿਹਾ ਕਰਦੇ ਹਨ ਪਰ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ ਅਤੇ ਇਸ ਦਾ ਸਖ਼ਤੀ ਨਾਲ ਸਾਹਮਣਾ ਕਰਾਂਗੇ। ਉਹ ਜੋ ਵੀ ਕਰ ਰਹੇ ਹਨ, ਉਹ ਸਹੀ ਨਹੀਂ ਹੈ। ਅਸੀਂ 50 ਸਾਲਾਂ ਤੋਂ ਰਾਜਨੀਤੀ ਕਰ ਰਹੇ ਹਾਂ ਪਰ ਚੋਣਾਂ ਦੌਰਾਨ ਕਦੇ ਵੀ ਈਡੀ (ED) ਜਾਂ ਸੀਬੀਆਈ ਦੀ ਕੋਈ ਛਾਪੇਮਾਰੀ ਨਹੀਂ ਹੋਈ । ਪਰ ਅੱਜ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਮੁੱਖ ਮੰਤਰੀ ਤੋਂ ਡਰਦੇ ਹਨ ਪਰ ਇੱਕ ਦਿਨ ਉਨ੍ਹਾਂ ਨੂੰ ਵੀ ਇਸਦਾ ਸਾਹਮਣਾ ਕਰਨਾ ਪਵੇਗਾ।